ਗੀਤਕਾਰ ਰਣਜੋਧ ਰਾਣਾ ਦਾ ਰੂ ਬ ਰੂ ਤੇ ਸਾਵਣ ਕਵੀ ਦਰਬਾਰ ਹੋਇਆ ਸੰਪੰਨ!

ਐਸ. ਏ. ਐਸ. ਨਗਰ, 6 ਅਗਸਤ (ਸ.ਬ.) ਰਾਣਾ ਹੈਂਡੀਕਰਾਫਟਸ ਇੰਟਰਨੈਸ਼ਨਲ ਮੁਹਾਲੀ ਦੇ ਸਾਹਿਤਕ ਵਿੰਗ ਵੱਲੋਂ ਬੀਤੇ ਦਿਨੀਂ ਬਾਲ ਭਵਨ ਫੇਜ਼-4, ਮੁਹਾਲੀ ਵਿਖੇ ਗੀਤਕਾਰ ਰਣਜੋਧ ਰਾਣੇ ਨਾਲ ਰੂ ਬ ਰੂ ਅਤੇ ਸਾਵਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ| ਇਸ ਸਮਾਗਮ ਦੀ ਪ੍ਰਧਾਨਗੀ ਸ਼ਾਇਰ ਵਰਿਆਮ ਸਿੰਘ ਬਟਾਲਵੀ ਅਤੇ ਵਿਅੰਗ ਲੇਖਕ ਦਲੀਪ ਸਿੰਘ ਜੁਨੇਜਾ ਵਲੋਂ ਕੀਤੀ ਗਈ ਅਤੇ ਪ੍ਰਧਾਨਗੀ ਮੰਡਲ ਵਿੱਚ ਰਣਜੋਧ ਰਾਣਾ ਵੀ ਸ਼ੁਸੋਭਿਤ ਹੋਏ| ਪ੍ਰੋਗਰਾਮ ਦੇ ਆਰੰਭ ਵਿੱਚ ਸ਼ਾਇਰ ਸਰਵਣ ਸਿੰਘ ਸਹੋਤੇ ਦੇ ਸਦੀਵੀ ਵਿਛੋੜਾ ਦੇਣ ਜਾਣ ਕਾਰਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ| ਇਸ ਪਿਛੋਂ ਗੀਤਕਾਰ ਰਣਜੋਧ ਰਾਣੇ ਵਲੋਂ ਸਰੋਤਿਆਂ ਤੇ ਸ਼ਾਇਰਾਂ ਦੇ ਸਨਮੁੱਖ ਹੁੰਦਿਆਂ ਆਪਣੇ ਜੀਵਨ ਤੇ ਸਾਹਿਤਕ ਸਫਰ ਬਾਰੇ ਵਿਸਥਾਰ ਪੂਰਵਕ ਗੱਲਾਂ ਕੀਤੀਆਂ ਗਈਆਂ ਅਤੇ ਨਾਲ ਹੀ ਉਸ ਵਲੋਂ ਆਪਣੀ ਕਵਿਤਾ ਦਾ ਨਮੂਨਾ ਵੀ ਪੇਸ਼ ਕੀਤਾ ਗਿਆ| ਸਮਾਗਮ ਵਿੱਚ ਹਾਜਰ ਸ਼ਾਇਰਾਂ ਤੇ ਸਰੋਤਿਆਂ ਵਲੋਂ ਗੀਤਕਾਰ ਰਣਜੋਧ ਰਾਣੇ ਨੂੰ ਉਸ ਦੇ ਸਾਹਿਤਕ ਸਫਰ ਬਾਰੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਉਸ ਵਲੋਂ ਜਵਾਬ ਦਿੱਤਾ ਗਿਆ|
ਇਸ ਮੌਕੇ ਗੀਤਕਾਰ ਰਣਜੋਧ ਰਾਣੇ ਦੀ ਕਲਮ ਵਿਚੋਂ ਨਿਕਲੇ ਗੀਤਾਂ ਨਾਲ ਲੋਕ ਗਾਇਕ ਅਮਰ ਵਿਰਦੀ ਵਲੋਂ ਚੰਗਾ ਆਨੰਦ ਬੰਨ੍ਹਿਆ ਗਿਆ| ਦੂਸਰੇ ਦੌਰ ਵਿੱਚ ਪ੍ਰੰਪਰਾ ਤੋਂ ਹੱਟ ਕੇ ਕਰਵਾਏ ਗਏ ਨਿਵੇਕਲੇ ਸਾਵਣ ਕਵੀ ਦਰਬਾਰ ਦਾ ਆਗਾਜ ਕਰਦਿਆਂ ਗਾਇਕ ਮਲਕੀਤ ਸਿੰਘ ਕਲਸੀ ਵੱਲੋਂ ਲਾਲੀ ਕਰਤਾਰਪੁਰੀ ਅਤੇ ਜੇ.ਪੀ ਖਰਲਾਂਵਾਲਾ ਦੇ ਭਾਵਪੂਰਤ ਗੀਤਾਂ ਨਾਲ ਆਪਣੀ ਹਾਜਰੀ ਲੁਆਈ| ਇਸ ਉਪਰੰਤ ਸ਼ਾਇਰ ਬਲਦੇਵ ਪ੍ਰਦੇਸੀ, ਭੁਪਿੰਦਰ ਮਟੌਰੀਆ, ਦਰਸ਼ਨ ਤਿਊਣਾ, ਨਰੈਣ ਯਮਲਾ, ਮਹਿੰਗਾ ਸਿੰਘ ਕਲਸੀ, ਸਤਪਾਲ ਸਿੰਘ ਨੂਰ, ਸੁਖਵਿੰਦਰ ਸਿੰਘ ਨੂਰਪੁਰੀ, ਪ੍ਰਿੰ: ਬਹਾਦਰ ਸਿੰਘ ਗੋਸਲ, ਕਸ਼ਮੀਰ ਕੌਰ ਸੰਧੂ, ਨਰਿੰਦਰ ਕਮਲ, ਧਿਆਨ ਸਿੰਘ ਕਾਹਲੋਂ, ਰਾਣਾ ਬੂਲਪੁਰੀ, ਬਲਵੰਤ ਸਿੰਘ ਮੁਸਾਫਿਰ, ਹਰਬੰਸ ਸਿੰਘ ਪ੍ਰੀਤ ਨੇ ਕਵਿਤਾਵਾਂ ਪੇਸ਼ ਕੀਤੀਆਂ| ਕਮੇਡੀ ਕਲਾਕਾਰ ਸੁਖਵਿੰਦਰ ਸੁੱਖੀ ਅਤੇ ਮਲਕੀਤ ਔਜਲਾ ਵਲੋਂ ਹਾਸੇ ਹਾਸੇ ਵਿੱਚ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਤੇ ਚੰਗਾ ਕਟਾਖਸ਼ ਕੀਤਾ ਗਿਆ| ਕਸ਼ਮੀਰ ਘੇਸਲ ਨੇ ਇੱਕ ਵਿਅੰਗ ਭਰਪੂਰ ਰਚਨਾ ਨਾਲ ਹਾਜਰੀ ਲੁਆਈ ਜਦੋਂਕਿ ਸ਼ਾਇਰ ਵਰਿਆਮ ਬਟਾਲਵੀ ਵਲੋਂ ਸਾਦ ਮੁਰਾਦੀਆਂ ਪੁਰਾਤਨ ਬੋਲੀਆਂ ਪੇਸ਼ ਕੀਤਾ|
ਇਸ ਮੌਕੇ ਰਣਜੋਧ ਸਿੰਘ ਰਾਣਾ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਜਦੋਂਕਿ ਦੂਸਰਾ ਸਨਮਾਨ ਚਿੰਨ੍ਹ ਪੱਤਰਕਾਰ ਤੇ ਸਾਹਿਤਕਾਰ ਕੇਵਲ ਸਿੰਘ ਰਾਣਾ ਨੂੰ ਦਿੱਤਾ ਗਿਆ ਜ਼ੋ ਕਿਸੇ ਕਾਰਨ ਸਮਾਗਮ ਵਿੱਚ ਨਹੀਂ ਪਹੁੰਚ ਸਕੇ ਸਨ ਅਤੇ ਉਹਨਾਂ ਦੇ ਬਿਹਾਫ ਤੇ ਇਹ ਸਨਮਾਨ ਚਿੰਨ੍ਹ ਸ੍ਰੀ ਅਮਰਜੀਤ ਸਿੰਘ ਨੇ ਪ੍ਰਾਪਤ ਕੀਤਾ| ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਨੇ ਕੀਤਾ|

Leave a Reply

Your email address will not be published. Required fields are marked *