ਗੀਤ ‘ਹਵਾ ਰੱਬਾ’ ਲੋਕ ਅਰਪਣ ਕੀਤਾ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ‘ਸੱਭਰਵਾਲ ਪ੍ਰੋਡਕਸ਼ਨਸ’ ਵੱਲੋਂ ਗੀਤ ‘ਹਵਾ ਰੱਬਾ’  ਲੋਕ ਅਰਪਣ ਕੀਤਾ ਗਿਆ| ਇਸ ਗੀਤ ਦੇ ਗੀਤਕਾਰ, ਸੰਗੀਤਕਾਰ ਅਤੇ ਗਾਇਕ ਪਦਮ ਸਿੰਧਰਾ ਨੇ ਦੱਸਿਆ ਕਿ ਇਹ ਗੀਤ ਮਿਜਾਜ਼ੀ ਸ਼ਿਕਵੇ ਦੇ ਅੰਦਾਜ਼ ਵਿੱਚ ਹੈ| ਇਸ ਗੀਤ ਦੀ ਡਿਜ਼ਾਇਨਿੰਗ ਅਤੇ ਕੈਮਰਾ ਦਵਿੰਦਰਪਾਲ ਸਿੰਘ ਦੇਵ ਨੇ               ਕੀਤਾ|
ਇਸ ਗੀਤ ਦੇ ਪ੍ਰੋਜੈਕਟ ਡਾਇਰੈਕਟਰ ਮਨੀ ਸੱਭਰਵਾਲ ਅਨੁਸਾਰ ਇਸ ਕਵਿਤਾ ਨੂੰ ਗੀਤ ਬਣਾ ਕੇ ਦਰਸ਼ਕਾਂ ਦੇ ਸਨਮੁੱਖ ਕਰਨਾ ਇਸ ਲਈ ਵੀ ਜ਼ਰੂਰੀ ਸੀ ਕਿ ਸ਼ਾਇਦ ਪੰਜਾਬੀ ਸੰਗੀਤ ਵਿੱਚੋਂ ਪੰਜਾਬੀ ਸੰਗੀਤ ਦੇ ਮਾਇਨੇ ਕਿਤੇ ਅਲੋਪ ਨਾ ਹੋ ਜਾਣ|  ਕ੍ਰਿਏਟੀਵ ਹੈਡ ਕਿਰਨਜੀਤ ਕੌਰ ਨੇ ਦੱਸਿਆ ਕਿ ਇੱਕ ਚੰਗੀ ਟੀਮ ਚੰਗੇ ਨਿਰਮਾਣ ਦੀ ਵਜ੍ਹਾ ਬਣ ਸਕਦੀ ਹੈ, ਜੋ ਕਿ ਇੱਕ ਆਸ਼ਾਵਾਦੀ ਕਦਮ ਹੈ|

Leave a Reply

Your email address will not be published. Required fields are marked *