ਗੁਆਂਢੀ ਨੇ 9ਵੀਂ ਦੀ ਵਿਦਿਆਰਥਣ ਨੂੰ ਜਿਊਂਦਾ ਸਾੜਿਆ, ਇਲਾਜ ਦੌਰਾਨ ਹੋਈ ਮੌਤ

ਪਟਨਾ, 14 ਜੂਨ (ਸ.ਬ.)  ਬਿਹਾਰ ਦੇ ਸਮਸਤੀਪੁਰ ਜ਼ਿਲੇ ਦੇ ਵਿਦਿਆਪਤੀਨਗਰ ਥਾਣਾ ਖੇਤਰ ਦੇ ਹਰਪੁਰ ਬੋਚਹਾ ਪਿੰਡ ਵਿੱਚ ਬੀਤੀ ਰਾਤ ਗੁਆਂਢੀ ਨੰਦੂ ਰਾਏ ਦੇ ਬੇਟੇ ਅਮਿਤ ਕੁਮਾਰ ਨੇ 9ਵੀਂ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਆਕਾਂਸ਼ਾ ਨੂੰ ਜਿਊਂਦਾ ਸਾੜ ਦਿੱਤਾ| ਮਰਨ ਤੋਂ ਪਹਿਲੇ ਵਿਦਿਆਰਥਣ ਨੇ ਬਿਆਨ ਦਿੱਤਾ ਕਿ ਅਮਿਤ ਦੇਰ ਰਾਤ ਨੂੰ ਉਸ ਦੇ ਕਮਰੇ ਵਿੱਚ ਦਾਖ਼ਲ ਹੋਇਆ ਅਤੇ ਹੱਥ-ਪੈਰ ਬੰਨ੍ਹ ਦਿੱਤੇ| ਇਸ ਦੇ ਬਾਅਦ ਅਮਿਤ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ|
ਅੱਗ ਲੱਗਣ ਨਾਲ ਵਿਦਿਆਰਥਣ ਦੇ ਪੈਰ ਵਿੱਚ ਬੰਨੀ ਰੱਸੀ ਸੜ ਗਈ, ਜਿਸ ਦੇ ਬਾਅਦ ਉਹ ਕਮਰੇ ਤੋਂ ਬਾਹਰ ਨਿਕਲੀ| ਪਰਿਵਾਰਕ ਮੈਂਬਰ ਅਤੇ ਆਸਪਾਸ ਦੇ ਲੋਕਾਂ ਨੇ ਅੱਗ ਬੁਝਾਈ ਅਤੇ ਆਕਾਂਸ਼ਾ ਨੂੰ ਲੈ ਕੇ ਹਸਪਤਾਲ ਪੁੱਜੇ| ਵਿਦਿਆਰਥਣ 50 ਫੀਸਦੀ ਤੋਂ ਜ਼ਿਆਦਾ ਸੜ ਚੁੱਕੀ ਸੀ, ਜਿਸ ਦੇ ਚੱਲਦੇ ਹਸਪਤਾਲ ਨੇ ਉਸ ਨੂੰ ਪਟਨਾ ਲੈ ਜਾਣ ਨੂੰ ਕਿਹਾ| ਪਰਿਵਾਰਕ ਮੈਂਬਰ ਰਾਤੀ ਆਕਾਂਸ਼ਾ ਨੂੰ ਲੈ ਕੇ ਪਟਨਾ ਆਏ ਅਤੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਉਸਦਾ ਇਲਾਜ ਕਰਵਾਇਆ ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ| ਵਿਦਿਆਰਥਣ ਦੀ ਮੌਤ ਦੇ ਬਾਅਦ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕ ਗੁੱਸੇ ਵਿੱਚ ਆ ਗਏ| ਲੋਕਾਂ ਨੇ ਸੜਕ ਜ਼ਾਮ ਕਰ ਦਿੱਤੀ ਅਤੇ ਹੰਗਾਮਾ ਕਰਨ ਲੱਗੇ| ਉਹ ਕਤਲ ਦੇ ਦੋਸ਼ੀ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਮੰਗ ਰਹੇ ਹਨ| ਦੂਜੇ ਪਾਸੇ ਕਤਲ ਦਾ ਦੋਸ਼ੀ ਅਮਿਤ ਅਤੇ ਉਸ ਦੇ ਪਿਤਾ ਮੰਟੂ ਦੋਨੋਂ ਘਰ ਛੱਡ ਕੇ ਫਰਾਰ ਹੋ ਗਏ|

Leave a Reply

Your email address will not be published. Required fields are marked *