ਗੁਆਟੇਮਾਲਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਪੰਜ ਦੀ ਮੌਤ

ਗੁਆਟੇਮਾਲਾ, 15 ਜੂਨ (ਸ.ਬ.)  ਪੱਛਮੀ ਗੁਆਟੇਮਾਲਾ ਵਿੱਚ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ, ਜਿਸ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬਿਜਲੀ ਕੱਟਣ ਦੇ ਇਲਾਵਾ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ|
ਭੂਚਾਲ ਦੀ ਰਿਕਟਰ ਪੈਮਾਨੇ ਤੇ ਤੀਬਰਤਾ 6.9 ਸੀ| ਭੂਚਾਲ ਵਿਗਿਆਨ ਸੰਸੰਥਾਨ ਮੁਤਾਬਕ ਭੂਚਾਲ ਦਾ ਝਟਕਾ ਦੇਰ ਰਾਤ ਡੇਢ ਵਜੇ ਆਇਆ, ਜਿਸ ਦਾ ਕੇਂਦਰ ਸੈਨ ਮਾਰਕੋਸ ਵਿਭਾਗ ਵਿੱਚ ਗੁਆਟੇਮਾਲਾ ਸਿਟੀ ਤੋਂ 156 ਕਿਲੋਮੀਟਰ ਦੂਰ ਸਥਿਤ ਸੀ| ਗੁਆਟੇਮਾਲਾ ਦੇ ਰਾਸ਼ਟਰੀ ਐਮਰਜੈਂਸੀ ਵਿਭਾਗ ਦੀ ਬੁਲਾਰਾ ਜੂਲਿਓ ਸਾਂਚੇਜ ਨੇ ਦੱਸਿਆ ਕਿ ਰੇਟਾਲਹੁਯੂ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੇਨ ਮਾਰਕੋਸ ਵਿੱਚ ਇਕ ਮਕਾਨ ਡਿੱਗ ਜਾਣ ਕਾਰਨ ਇਕ ਔਰਤ ਦੀ ਦੱਬ ਜਾਣ ਕਾਰਨ ਮੌਤ ਹੋ ਗਈ| ਇਸ ਦੇ ਇਲਾਵਾ ਭੂਚਾਲ ਦੀ ਇਸ ਘਟਨਾ ਦੇ ਬਾਅਦ ਤਿੰਨ ਹੋਰ ਲੋਕਾਂ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ| ਉਨ੍ਹਾਂ ਮੁਤਾਬਕ ਭੂਚਾਲ ਮਗਰੋਂ ਰੇਟਾਲਹੁਯੂ,     ਕਿਊਜਲਟੇਨਾਂਗੋ ਅਤੇ ਸੁਚੀਟੇਪੇਕਊਡ ਸ਼ਹਿਰ ਵਿੱਚ ਬਿਜਲੀ ਸੇਵਾ ਠੱਪ ਹੋ ਗਈ| ਸੇਨ ਸੇਬੇਸਿਟੀਅਨ ਵਿੱਚ ਇਕ ਚਰਚ ਡਿੱਗਣ ਦੀ ਰਿਪੋਰਟ ਹੈ| ਮੈਕਸੀਕੋ ਦੇ ਦੱਖਣੀ ਪ੍ਰਾਂਤ ਚਿਆਪਸ ਵਿੱਚ ਭੂਚਾਲ ਦਾ ਅਸਰ ਪਿਆ ਹੈ, ਜਿੱਥੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ| ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2012 ਵਿੱਚ ਮੈਕਸੀਕੋ ਦੀ ਸੀਮਾ ਦੇ ਨੇੜੇ ਗੁਆਟੇਮਾਲਾ ਤੱਟ ਤੇ 7.4 ਤੀਬਰਤਾ ਵਾਲੇ ਭੂਚਾਲ ਨਾਲ ਘੱਟ ਤੋਂ ਘੱਟ 48 ਵਿਅਕਤੀਆਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *