ਗੁਆਟੇਮਾਲਾ ਵਿੱਚ ਲੱਗੇ 5.6 ਤੀਬਰਤਾ ਦੇ ਭੂਚਾਲ ਦੇ ਝਟਕੇ

ਵਾਸ਼ਿੰਗਟਨ, 18 ਜੂਨ (ਸ.ਬ.) ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਆਟੇਮਾਲਾ ਵਿਚ 5.6 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਹਾਲਾਂਕਿ ਸ਼ੁਰੂਆਤੀ ਜਾਣਕਾਰੀ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ| ਅਮਰੀਕੀ ਭੂ-ਵਿਗਿਆਨ ਸਰਵੇਖਣ ਦਾ ਕਹਿਣਾ ਹੈ ਕਿ ਭੂਚਾਲ ਬੀਤੀ ਰਾਤ ਤਹਿ ਤੋਂ 99 ਕਿਲੋਮੀਟਰ ਹੇਠਾਂ ਸੀ| ਭੂਚਾਲ ਦਾ ਕੇਂਦਰ ਮੱਧ ਅਮਰੀਕਾ ਦੀ ਰਾਜਧਾਨੀ ਗੁਆਟੇਮਾਲਾ ਸ਼ਹਿਰ ਤੋਂ 53 ਕਿਲੋਮੀਟਰ ਦੂਰ ਸੀ|

Leave a Reply

Your email address will not be published. Required fields are marked *