ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ

ਨਵੀਂ ਦਿੱਲੀ, 18 ਦਸੰਬਰ (ਸ.ਬ.) ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਨੇ ਜਿੱਤ ਦਾ ਝੰਡਾ ਝੁਲਾਉਂਦਿਆਂ ਆਪਣੀਆਂ ਸਰਕਾਰਾਂ ਬਣਾਉਣ ਦਾ ਰਾਹ ਪੱਧਰਾ ਕਰ ਲਿਆ ਹੈ| ਸ਼ਾਮ ਚਾਰ ਵਜੇ ਤੱਕ ਪ੍ਰਾਪਤ ਨਤੀਜਿਆਂ ਅਨੁਸਾਰ ਗੁਜਰਾਤ ਵਿਚ ਭਾਜਪਾ ਨੂੰ 99 (49.1 ਫੀਸਦੀ ਵੋਟਾਂ) ਕਾਂਗਰਸ ਨੂੰ 77 (41.4 ਫੀਸਦੀ ਵੋਟਾਂ) ਨੈਸਨਿਲਸਟ ਕਾਂਗਰਸ ਨੂੰ ਇਕ ਸੀਟ, ਭਾਰਤੀ ਟ੍ਰਾਈਬਲ ਪਾਰਟੀ ਨੂੰ 2 ਸੀਟਾਂ (0.8 ਫੀਸਦੀ ਵੋਟਾਂ) ,ਆਜਾਦ ਉਮੀਦਵਾਰਾਂ ਨੂੰ 3 ਸੀਟਾਂ ( 4.3 ਫੀਸਦੀ ਵੋਟਾਂ) ਮਿਲੀਆਂ ਹਨ| ਇਸਦੇ ਨਾਲ ਗੁਜਰਾਤ ਵਿਚ 5 ਲੱਖ 40 ਹਜਾਰ 915 ਵਿਅਕਤੀਆਂ ਨੇ ਨੋਟਾ ਦਾ ਬਟਨ ਦਬਾਇਆ ਹੈ| ਨੋਟਾਂ ਨੂੰ 1.8 ਫੀਸਦੀ ਵੋਟਾਂ ਪਈਆਂ ਹਨ|
ਇਸੇ ਤਰਾਂ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਨੂੰ 44 (48.3 ਫੀਸਦੀ ਵੋਟਾਂ), ਕਾਂਗਰਸ ਨੂੰ 21 ਸੀਟਾਂ (42ਫੀਸਦੀ ਵੋਟਾਂ), ਸੀ ਪੀ ਐਮ ਨੂੰ ਇਕ ਸੀਟ (1.30 ਫੀਸਦੀ ਵੋਟਾਂ ) ਅਤੇ ਆਜਾਦ ਉਮੀਦਵਾਰਾਂ ਨੂੰ 2 ਸੀਟਾਂ (6.4 ਫੀਸਦੀ ਵੋਟਾਂ) ਮਿਲੀਆਂ ਹਨ| ਹਿਮਾਚਲ ਪ੍ਰਦੇਸ਼ ਵਿਚ 31 ਹਜਾਰਾ 398 ਵਿਅਕਤੀਆਂ (0.9 ਫੀਸਦੀ ਵੋਟਾਂ) ਨੇ ਨੋਟਾ ਦਾ ਬਟਨ ਦਬਾਇਆ |
ਇਸ ਦੇ ਨਾਲ ਹੀ ਇਹਨਾਂ ਦੋਵਾਂ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ|
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਜਪਾ ਦੀ ਜਿੱਤ ਨੁੰ ਜੀ ਐਸ ਟੀ ਅਤੇ ਨੋਟਬੰਦੀ ਦੀ ਜਿੱਤ ਦਸਿਆ ਹੈ ਅਤੇ ਕਾਂਗਰਸ ਦੀ ਹਾਰ ਨੂੰ ਸ਼ਰਮਨਾਕ ਦਸਿਆ ਹੈ|
ਇਸੇ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਇਸ ਤੋਂ ਨਿਰਾਸ਼ ਨਹੀਂ ਹਨ| ਰਾਹੁਲ ਨੇ ਸੰਸਦ ਕੰਪਲੈਕਸ ਵਿਚ ਇਕ ਨਿੱਜੀ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਤੋਂ ਉਹ ਸੰਤੁਸ਼ਟ ਹਨ, ਨਿਰਾਸ਼ ਨਹੀਂ| ਰਾਹੁਲ ਅਤੇ ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨੇ, ਹਾਲਾਂਕਿ ਚੋਣ ਸੰਬੰਧੀ ਹੋਰ ਸਵਾਲਾਂ ਉਪਰ ਕੋਈ ਟਿੱਪਣੀ ਨਹੀਂ ਕੀਤੀ|
ਇਸ ਤੋਂ ਪਹਿਲਾਂ ਕਾਂਗਰਸ ਦੇ ਹੋਰ ਕਈ ਨੇਤਾਵਾਂ ਨੇ ਵੀ ਪਾਰਟੀ ਦੇ ਪ੍ਰਦਰਸ਼ਨ ਤੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਹੈ|
ਇਸੇ ਦੌਰਾਨ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਗੁਜਰਾਤ ਵਿਚ ਆਏ ਨਤੀਜਿਆਂ ਦੇ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਕ ਵਾਰ ਫਿਰ ਤੋਂ ਈ.ਵੀ.ਐਮ ਤੇ ਸਵਾਲ ਚੁੱਕਿਆ ਹੈ| ਹਾਰਦਿਕ ਨੇ ਕਿਹਾ ਕਿ ਵੋਟਿੰਗ ਦੌਰਾਨ ਈ.ਵੀ.ਐਮ ਨਾਲ ਛੇੜਛਾੜ ਕੀਤੀ ਗਈ ਹੈ|
ਪਟੇਲ ਨੇ ਕਿਹਾ ਕਿ 12 ਤੋਂ 15 ਸੀਟਾਂ ਤੇ ਜਿੱਤ ਵਿਚ ਘੱਟ ਅੰਤਰ ਰਿਹਾ ਪਰ ਸਾਡਾ ਅੰਦੋਲਨ ਅੱਗੇ ਵੀ ਜਾਰੀ ਰਹੇਗਾ| ਸਾਰੇ ਦਲਾਂ ਨੂੰ ਇਕਜੁਟ ਹੋ ਕੇ ਈ.ਵੀ.ਐਮ ਦਾ ਮੁੱਦਾ ਚੁੱਕਣਾ ਚਾਹੀਦਾ ਹੈ|

Leave a Reply

Your email address will not be published. Required fields are marked *