ਗੁਜਰਾਤ ਚੋਣਾਂ: ਮੋਦੀ, ਰਾਹੁਲ ਦੇ ਮੰਦਰ ਜਾਣ ਤੇ ਸਿਸੌਦੀਆ ਦਾ ਵਿਅੰਗ

ਨਵੀਂ ਦਿੱਲੀ, 30 ਨਵੰਬਰ (ਸ.ਬ.) ਗੁਜਰਾਤ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਮੰਦਰਾਂ ਵਿੱਚ ਜਾਣ ਤੇ ਵਿਅੰਗ ਕਰਦੇ ਹੋਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਕਾਸ਼ ਨੇਤਾਵਾਂ ਵਿੱਚ ਚੋਣਾਂ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਦਰਸ਼ਨ ਕਰਨ ਦੀ ਪਰੰਪਰਾ ਹੁੰਦੀ| ਦੋਵੇਂ ਵੱਡੇ ਸਿਆਸੀ ਦਲਾਂ ਦੇ ਮੁੱਖ ਨੇਤਾਵਾਂ ਦੇ ਮੰਦਰ ਵਿੱਚ ਜਾਣ ਤੇ ਚੁਟਕੀ ਲੈਂਦੇ ਹੋਏ ਸਿਸੌਦੀਆ ਨੇ ਦੇਸ਼ ਦੀ ਸਿੱਖਿਆ ਵਿਵਸਥਾ ਤੇ ਵੀ ਗੱਲ ਕੀਤੀ ਹੈ| ਸਿਸੌਦੀਆ ਨੇ ਅੱਜ ਸਵੇਰੇ ਟਵੀਟ ਕੀਤਾ ਕਿ ਜੇਕਰ ਚੋਣਾਂ ਤੋਂ ਠੀਕ ਪਹਿਲਾਂ ਮੰਦਰ ਦਰਸ਼ਨ ਦੀ ਜਗ੍ਹਾ ਸਰਕਾਰੀ ਸਕੂਲਾਂ ਦੇ ਕਰਨ ਦੀ ਪਰੰਪਰਾ ਹੁੰਦੀ ਤਾਂ ਦੇਸ਼ ਦੇ ਹਰ ਬੱਚੇ ਨੂੰ ਅੱਜ ਬਿਹਤਰੀਨ ਸਿੱਖਿਆ ਮਿਲ ਰਹੀ ਹੁੰਦੀ| ਜ਼ਿਕਰਯੋਗ ਹੈ ਕਿ ਗੁਜਰਾਤ ਵਿਧਾਨ ਸਭਾ ਦੇ ਮੱਦੇਨਜ਼ਰ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਪ੍ਰਦੇਸ਼ ਦੇ ਪ੍ਰਸਿੱਧ ਮੰਦਰਾਂ ਵਿੱਚ ਜਾ ਕੇ ਪੂਜਾ ਕਰ ਰਹੇ ਹਨ| ਪਿਛਲੇ ਦਿਨੀਂ ਮੋਦੀ ਨੇ ਪ੍ਰਦੇਸ਼ ਦੇ ਪ੍ਰਸਿੱਧ ਦਵਾਰਕਾਧੀਸ਼ ਅਤੇ ਸੋਮਨਾਥ ਮੰਦਰ ਸਮੇਤ ਹੋਰ ਮੰਦਰਾਂ ਵਿੱਚ ਪੂਜਾ ਕੀਤੀ ਹੈ| ਉਥੇ ਹੀ ਕਾਂਗਰਸ ਦੇ ਉਪ ਪ੍ਰਧਾਨ ਨੇ ਵੀ ਬੀਤੇ ਦਿਨੀਂ ਸੋਮਨਾਥ ਮੰਦਰ ਵਿੱਚ ਪੂਜਾ ਕੀਤੀ|

Leave a Reply

Your email address will not be published. Required fields are marked *