ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀਆਂ ਨੀਤੀਆਂ ਦੀ ਜਿੱਤ ਹੋਈ: ਸ਼ੁਸੀਲ ਰਾਣਾ

ਐਸ.ਏ. ਐਸ ਨਗਰ, 20 ਦਸੰਬਰ (ਸ.ਬ.) ਭਾਜਪਾ ਮੁਹਾਲੀ ਹਲਕੇ ਦੀ ਇੱਕ ਮੀਟਿੰਗ ਫੇਜ਼-5 ਵਿਖੇ ਭਾਜਪਾ ਕੌਂਸਲਰ ਸ੍ਰੀ ਅਰੂਣ ਸ਼ਰਮਾ ਦੇ ਘਰ ਵਿਖੇ ਜਿਲਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ|
ਮੀਟਿੰਗ ਵਿੱਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਸਰਕਾਰਾਂ ਬਨਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸ੍ਰੀ ਸ਼ੁਸੀਲ ਰਾਣਾ ਨੇ ਕਿਹਾ ਕਿ ਜੀ. ਐਸ. ਟੀ ਲੱਗਣ ਤੋਂ ਬਾਅਦ ਇਹ ਵਿਧਾਨ ਸਭਾ ਦੀ ਪਹਿਲੀ ਚੋਣ ਸੀ ਜਿਸ ਵਿੱਚ ਲੋਕਾਂ ਵੱਲੋਂ ਇਸ ਫੈਸਲੇ ਦਾ ਭਰਪੂਰ ਸਮਰਥਨ ਕੀਤਾ ਗਿਆ ਹੈ| ਕਾਂਗਰਸ ਵਲੋਂ ਝੂਠੇ ਪ੍ਰਚਾਰ ਦਾ ਲੋਕਾਂ ਵੱਲੋਂ ਭਰਪੂਰ ਜਵਾਬ ਦਿੱਤਾ ਗਿਆ ਹੈ ਅਤੇ ਲੋਕਾਂ ਵੱਲੋਂ ਜਾਤੀਵਾਦ ਤੋਂ ਉਪਰ ਉਠ ਕੇ ਭਾਜਪਾ ਦਾ ਜਬਰਦਸਤ ਸਮਰਥਨ ਕੀਤਾ ਗਿਆ| ਜਿਸ ਤੋਂ ਸਾਫ ਜਾਹਿਰ ਹੈ ਕਿ ਲੋਕਾਂ ਵੱਲੋਂ ਵਿਕਾਸ ਨੂੰ ਸਮਰਥਨ ਕੀਤਾ ਗਿਆ ਹੈ|
ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨਾਂ ਨਾਲ ਬੂਥਾਂ ਦੇ ਗਠਨ ਕਰਨ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ|
ਇਸ ਮੀਟਿੰਗ ਵਿਚ ਸਾਬਕਾ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਕੌਂਸਲਰ ਸ੍ਰੀ ਅਰੁਣ ਸ਼ਰਮਾ, ਸ੍ਰੀ ਅਸ਼ੋਕ ਕੁਮਾਰ ਝਾ, ਮੰਡਲ ਇੱਕ ਦੇ ਪ੍ਰਧਾਨ ਸੋਹਨ ਸਿੰਘ, ਮੰਡਲ ਦੋ ਦੇ ਪ੍ਰਧਾਨ ਦਿਨੇਸ਼ ਕੁਮਾਰ, ਮੰਡਲ ਤਿੰਨ ਦੇ ਪ੍ਰਧਾਨ ਪਵਨ ਮਨੋਚਾ, ਜਿਲਾ ਪ੍ਰੈਸ ਸੈਕਟਰੀ ਪਰਮਜੀਤ ਵਾਲਿਆ, ਹਰਚਰਨ ਸਿੰਘ ਸੈਣੀ, ਜੋਗਿੰਦਰ ਕੰਵਰ, ਪ੍ਰੀਤਮ ਸਿੰਘ ਸੰਧੂ, ਰਾਜੀਵ ਸ਼ਰਮਾ, ਰਮੇਸ਼ ਵਰਮਾ, ਸ੍ਰੀ. ਊਮਾ ਕਾਂਤ ਤਿਵਾੜੀ, ਹੋਸ਼ਿਆਰ ਚੰਦ ਮਦਨਲਾਲ, ਰਜਿੰਦਰ ਕੌਰ, ਜਤਿੰਦਰ ਗੋਇਲ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *