ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਕੋਰੋਨਾ ਪਾਜੀਟਿਵ

ਅਹਿਮਦਾਬਾਦ, 15 ਫਰਵਰੀ (ਸ.ਬ.) ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਕੋਰੋਨਾ ਪੀੜਿਤ ਆਏ ਹਨ। ਉਹਨਾਂ ਨੂੰ ਵਡੋਦਰਾ ਵਿੱਚ ਇਕ ਚੋਣ ਸਭਾ ਵਿੱਚ ਬੇਹੋਸ਼ ਹੋ ਜਾਣ ਤੋਂ ਬਾਅਦ ਅਹਿਮਦਾਬਾਦ ਦੇ ਯੂਐਨ ਮਹਿਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹਨਾਂ ਦਾ ਆਕਸੀਜਨ ਲੈਵਲ ਨਾਰਮਲ ਦੱਸਿਆ ਜਾ ਰਿਹਾ ਹੈ। ਵਿਜੈ ਰੁਪਾਣੀ ਬੀਤੀ ਦੇਰ ਰਾਤ ਵਡੋਦਰਾ ਵਿੱਚ ਇਕ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ ਇਸ ਦੌਰਾਨ ਸਰੀਰਕ ਥਕਾਣ, ਕਮਜ਼ੋਰੀ ਅਤੇ ਬਲੱਡ ਪ੍ਰੈਸ਼ਰ ਲੈਵਲ ਘੱਟ ਜਾਣ ਕਾਰਨ ਉਹ ਅਚਾਨਕ ਸਟੇਜ ਤੇ ਡਿੱਗ ਗਏ।

ਉਹਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਅਹਿਮਦਾਬਾਦ ਦੇ ਸਿਵਲ ਹਸਪਤਾਲ ਕੰਪਲੈਕਸ ਵਿੱਚ ਬਣੇ ਯੂ ਐਨ ਮਹਿਤਾ ਹਾਰਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਨਿਰਦੇਸ਼ਕ ਡਾ. ਆਰ.ਕੇ. ਪਟੇਲ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਬੀਤੀ ਰਾਤ ਨੂੰ ਆਰਟੀ ਪੀਸੀਆਰ ਟੈਸਟ ਕੀਤਾ ਗਿਆ ਜੋ ਕਿ ਅੱਜ ਸਵੇਰੇ ਪਾਜ਼ੀਟਿਵ ਆਇਆ ਹੈ।

Leave a Reply

Your email address will not be published. Required fields are marked *