ਗੁਜਰਾਤ ਦੰਗਿਆਂ ਦੀ ਦੁਬਾਰਾ ਜਾਂਚ ਨਹੀਂ, ਜਾਕੀਆ ਜਾਫ਼ਰੀ ਦੀ ਪਟੀਸ਼ਨ ਖ਼ਾਰਜ

ਅਹਿਮਦਾਬਾਦ, 5 ਅਕਤੂਬਰ (ਸ.ਬ.) ਗੁਜਰਾਤ ਹਾਈਕੋਰਟ ਨੇ ਜਾਕੀਆ ਜਾਫ਼ਰੀ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ| ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਐਸ. ਆਈ.ਟੀ. ਵਲੋਂ ਗੁਜਰਾਤ ਦੇ ਚੋਟੀ ਦੇ ਲੀਡਰਾਨ ਜਿਨ੍ਹਾਂ ਵਿਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਨੌਕਰਸ਼ਾਹਾਂ ਨੂੰ 2002 ਗੁਜਰਾਤ ਦੰਗਿਆਂ ਵਿਚ ਕਲੀਨ ਚਿੱਟ ਦਿੱਤੀ ਗਈ ਸੀ| ਇਹ ਪਟੀਸ਼ਨ ਇਸ ਕਲੀਨ ਚਿੱਟ ਨੂੰ ਚੁਣੌਤੀ ਦਿੰਦੀ ਸੀ| ਹਾਈਕੋਰਟ ਨੇ ਜਾਕੀਆ ਜਾਫ਼ਰੀ ਵੱਲੋਂ ਇਕ ਵੱਡੀ ਸਾਜ਼ਿਸ਼ ਦੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ| ਜ਼ਿਕਰਯੋਗ ਹੈ ਕਿ ਜਾਕੀਆ ਜਾਫ਼ਰੀ ਦੇ ਕਾਂਗਰਸੀ ਲੀਡਰ ਪਤੀ ਅਹਿਸਾਨ ਜਾਫ਼ਰੀ ਉਨ੍ਹਾਂ 69 ਵਿਅਕਤੀ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ ਵੱਡੀ ਭੀੜ ਵੱਲੋਂ ਅਹਿਮਦਾਬਾਦ ਦੀ ਗੁਲਬਰਗ ਸੁਸਾਇਟੀ ਵਿਚ 28 ਫਰਵਰੀ 2002 ਵਿਚ ਮਾਰ ਦਿੱਤਾ ਗਿਆ ਸੀ|

Leave a Reply

Your email address will not be published. Required fields are marked *