ਗੁਜਰਾਤ ਵਿਚ ਭੜਕਿਆ ਦਲਿਤਾਂ ਦਾ ਗੁੱਸਾ, ਪੁਲੀਸ ਨਾਲ ਹਿੰਸਕ ਝੜਪਾ, ਬੱਸਾਂ ਫੂਕੀਆਂ

ਅਹਿਮਦਾਬਾਦ, 19 ਜੁਲਾਈ (ਸ.ਬ.) ਗੁਜਰਾਤ ਵਿਚ ਦਲਿਤ ਅੱਤਿਆਚਾਰ ਨੇ ਹਿੰਸਾ ਦਾ ਰੂਪ ਧਾਰਨ ਕਰ ਲਿਆ ਹੈ| ਨਤੀਜੇ ਵਜੋ ਕਈ ਥਾਈ ਸਾੜ ਫੂਕ ਅਤੇ ਭੰਨ ਤੋੜ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਪ੍ਰਦਰਸ਼ਨ ਕਾਰੀਆਂ ਦੀਆਂ ਪੁਲੀਸ ਨਾਲ ਝੜਪਾਂ ਵੀ ਹੋਈਆਂ |
ਪ੍ਰਾਪਤ ਜਾਣਕਾਰੀ ਅਨੁਸਾਰ ਯਾਮ ਨਗਰ ਦੇ ਸ਼ੰਕਰ ਟੈਕਰੀ ਇਲਾਕੇ ਵਿਚ ਪੁਲੀਸ ਨੂੰ ਹਿੰਸਕ ਭੀੜ ਤੇ ਕਾਬੂ ਪਾਉਣ ਲਈ ਹੰਝੂ ਗੈਸ ਦੇ ਗੋਲੇ ਛੱਡਣੇ ਪਏ| ਭੀੜ ਨੇ ਕਈ ਬੱਸਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤੇ ਪਥਰਾਅ ਕੀਤਾ| ਜਿਸ ਕਾਰਨ ਬੱਸ ਡਰਾਇਵਰ ਅਤੇ ਕਈ ਮੁਸਾਫਰ ਜ਼ਖਮੀ ਹੋ ਗਏ|
ਪ੍ਰਸ਼ਾਸਨ ਨੇ ਸੁਰੱਖਿਆ ਦੇ ਤੌਰ ਤੇ ਕਈ ਖੇਤਰਾਂ ਵਿਚ ਬੱਸ ਸੇਵਾ ਮੁਅੰਤਲ ਕਰ ਦਿੱਤੀ| ਇਸ ਕਾਰਨ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ| ਜ਼ਿਕਰਯੋਗ ਹੈ ਕਿ 11 ਜੁਲਾਈ ਨੂੰ ਊਨਾ ਵਿਚ ਚਾਰ ਦਲਿਤਾਂ ਨੂੰ ਕਾਰ ਨਾਲ ਬੰਨ੍ਹ ਕੇ ਕੁੱਟ ਮਾਰ ਕੀਤੀ ਗਈ ਸੀ| ਹੁਣ ਇਸ ਮਾਮਲੇ ਵਿਚ ਸਿਆਸਤ ਵੀ ਸ਼ੁਰੂ ਹੋ ਗਈ ਹੈ| ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆ ਵਤੀ ਨੇ ਰਾਜ ਸਭਾ ਵਿਚ ਇਹ ਵਿਚ ਮੁੱਦਾ ਉਠਾਇਆ ਸੀ ਜਦੋਂ ਕਿ ਕਾਂਗਰਸ ਵਲੋਂ ਰਾਜਪਾਲ ਨੂੰ ਇਕ ਮੰਗ ਪਾਤਰ ਸੋਪਿਆਂ ਗਿਆ|

Leave a Reply

Your email address will not be published. Required fields are marked *