ਗੁਜਰਾਤ ਵਿੱਚ ਨਾਲੇ ਵਿੱਚ ਡਿੱਗਿਆ ਟ੍ਰੱਕ, 20 ਵਿਅਕਤੀਆਂ ਦੀ ਮੌਤ

ਗੁਜਰਾਤ, 6 ਮਾਰਚ (ਸ.ਬ.) ਇੱਥੋਂ ਦੇ ਭਾਵਨਗਰ ਵਿੱਚ ਰੰਗੋਡਾ ਕੋਲ ਅੱਜ ਸਵੇਰ ਲੋਕਾਂ ਨਾਲ ਭਰਿਆ ਇਕ ਟਰੱਕ ਨਾਲੇ ਵਿੱਚ ਜਾ ਡਿੱਗਿਆ| ਜਿਸ ਨਾਲ ਉਸ ਵਿੱਚ ਸਵਾਰ 20 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ|
ਕਈ ਦਰਜਨ ਲੋਕ ਜ਼ਖਮੀ ਦੱਸੇ ਜਾ ਰਹੇ ਹਨ| ਸ਼ੁਰੂਆਤੀ ਸੂਚਨਾ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿੱਚ ਲਗਭਗ 60 ਲੋਕ ਸਵਾਰ ਸਨ| ਲਾਸ਼ਾਂ ਅਤੇ ਜ਼ਖਮੀਆਂ ਨੂੰ ਨਾਲੇ ਵਿੱਚੋਂ ਕੱਢਿਆ ਜਾ ਰਿਹਾ ਹੈ| ਮੌਕੇ ਤੇ ਕਈ ਐਂਬੂਲੈਂਸ ਵੀ ਮੌਜੂਦ ਹਨ|
ਖਬਰਾਂ ਅਨੁਸਾਰ ਤੇਜ਼ ਰਫਤਾਰ ਟਰੱਕ ਅਚਾਨਕ ਬੇਕਾਬੂ ਹੋ ਕੇ ਨਾਲੇ ਵਿੱਚ ਜਾ ਡਿੱਗਿਆ| ਜਿਸ ਨਾਲ ਉਸ ਵਿੱਚ ਸਵਾਰ 20 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ| ਹਾਦਸੇ ਤੋਂ ਬਾਅਦ ਮਚੀ ਚੀਕ-ਪੁਕਾਰ ਸੁਣ ਕੇ ਸਥਾਨਕ ਲੋਕ ਮੌਕੇ ਤੇ ਪੁੱਜੇ ਅਤੇ ਟਰੱਕ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ| ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਪੁਲਸ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੀ ਹੈ|

Leave a Reply

Your email address will not be published. Required fields are marked *