ਗੁਜਰਾਤ ਵਿੱਚ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗੀ, 2 ਵਿਅਕਤੀ ਗੰਭੀਰ ਜ਼ਖਮੀ


ਰਾਜਕੋਟ, 24 ਅਕਤੂਬਰ (ਸ.ਬ.)  ਗੁਜਰਾਤ ਵਿੱਚ ਇਕ ਬੱਸ ਹਾਦਸਾਗ੍ਰਸਤ ਹੋ ਗਈ| ਰਾਜਕੋਟ ਕੋਲ ਗੋਂਡਲ-ਜੈਤਪੁਰ ਹਾਈਵੇਅ ਤੇ ਯਾਤਰੀਆਂ ਨਾਲ ਭਰੀ ਇਕ ਬੱਸ ਨਹਿਰ ਵਿੱਚ ਡਿੱਗ ਗਈ| 
ਇਸ ਹਾਦਸੇ ਕਾਰਨ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ  ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ| ਮੌਕੇ ਤੇ ਪਹੁੰਚੀ ਪੁਲੀਸ ਜਾਂਚ ਵਿੱਚ ਜੁੱਟ ਗਈ ਹੈ ਕਿ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਹਾਦਸਾ ਕਿਵੇਂ ਵਾਪਰਿਆ|

Leave a Reply

Your email address will not be published. Required fields are marked *