ਗੁਜਰਾਤ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ

ਅਹਿਮਦਾਬਾਦ, 18 ਅਗਸਤ (ਸ.ਬ.) ਗੁਜਰਾਤ ਦੇ ਖੇਡ ਇਲਾਕੇ ਵਿੱਚ ਕੱਲ੍ਹ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੱਕ ਅਤੇ ਆਟੋ ਰਿਕਸ਼ਾ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ| ਟੱਕਰ ਇੰਨੀ ਭਿਆਨਕ ਸੀ ਕਿ ਆਟੋ ਰਿਕਸ਼ਾ ਦੇ ਪਰਖੱਚੇ ਉਡ ਗਏ| ਪੁਲੀਸ ਮੁਤਾਬਕ ਟਰੱਕ ਇੱਕ ਦੂਜੀ ਗੱਡੀ ਨੂੰ ਓਵਰਟੇਕ ਕਰ ਰਿਹਾ ਸੀ ਤਾਂ ਇਸੇ ਦੌਰਾਨ ਇਸ ਦੀ ਟੱਕਰ ਸਾਹਮਣੇ ਤੋਂ ਆ ਰਹੇ ਆਟੋ ਰਿਕਸ਼ਾ ਨਾਲ ਹੋ ਗਈ|
ਇਸ ਆਟੋ ਵਿੱਚ ਚਾਰ ਯਾਤਰੀ ਤੇ ਡਰਾਈਵਰ ਸਵਾਰ ਸੀ ਅਤੇ ਸਾਰਿਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ| ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ|

Leave a Reply

Your email address will not be published. Required fields are marked *