ਗੁਜਰਾਤ ਵਿੱਚ 2 ਕਾਰਾਂ ਵਿਚਾਲੇ ਟੱਕਰ ਦੌਰਾਨ 5 ਵਿਅਕਤੀਆਂ ਦੀ ਮੌਤ

ਨਾਡੀਆਦ, 17 ਅਗਸਤ (ਸ.ਬ.) ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਵਸੋ ਖੇਤਰ ਵਿਚ ਇਕ ਭਿਆਨਕ ਸੜਕ ਵਾਪਰ ਗਿਆ| ਇਸ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਜਨਾਨੀਆਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖਮੀ ਹੋ ਗਏ| ਪੁਲੀਸ ਨੇ ਦੱਸਿਆ ਕਿ ਰਾਸ਼ਟਰੀ ਹਾਈਵੇਅ-8 ਤੇ ਪੀਜ਼ ਚਾਰ ਰਸਤੇ ਨੇੜੇ ਦੇਰ ਰਾਤ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ| ਹਾਦਸੇ ਵਿਚ ਕਾਰ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ|
ਮ੍ਰਿਤਕਾਂ ਦੀ ਪਛਾਣ ਵਸੀਮ ਸ਼ੇਖ ਦੀ ਪਤਨੀ ਸੀਮਾਬਾਨੂੰ (24), ਉਸ ਦੀ ਪੁੱਤਰੀ ਤਨਾਜ਼ਬਾਨੂੰ (4) ਉਸ ਦੀ ਸੱਸ ਯਾਕੂਬ ਸ਼ੇਖ ਦੀ ਪਤਨੀ ਕੌਸ਼ਰਬਾਨੂੰ (50), ਉਸ ਦੇ ਸਹੁਰੇ ਯਾਕੂਬ ਸ਼ੇਖ (52), ਉਸ ਦੇ ਸਾਲੇ ਸਹਦ ਸ਼ੇਖ ਦੀ 9 ਮਹੀਨੇ ਦੀ ਪੁੱਤਰੀ ਇਨਾਯਾਬਾ ਦੇ ਰੂਪ ਵਿਚ ਹੋਈ ਹੈ|
ਵਸੀਮ ਦੇ ਪਰਿਵਾਰ ਦੇ 4 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਉਹ ਆਣੰਦ ਤੋਂ ਅਹਿਮਦਾਬਾਦ ਆਪਣੇ ਘਰ ਵੱਲ ਆ ਰਹੇ ਸਨ| ਪੁਲਸ ਨੇ ਮਾਮਲਾ ਦਰਜ ਕਰ ਕੇ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਨਾਡੀਆਦ ਫਾਇਰ ਸੁਪਰਡੈਂਟ ਦੀਕਸ਼ਤ ਪਟੇਲ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ|
ਰੂਸ ਦੇ ਜੰਗਲਾਂ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ
ਮਾਸਕੋ, 17 ਅਗਸਤ (ਸ.ਬ.) ਰੂਸ ਦੇ 39 ਜੰਗਲੀ ਖੇਤਰਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲੱਗੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ| ਏਰੀਅਲ ਫਾਰੈਸਟ ਪ੍ਰੋਟੈਕਸ਼ਨ ਸਰਵਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ| ਸਥਾਨਕ ਜੰਗਲਾਤ ਕੰਟਰੋਲ ਕੇਂਦਰ ਮੁਤਾਬਕ ਜੰਗਲ ਦੇ 1,715 ਹੈਕਟੇਅਰ ਖੇਤਰਫਲ ਵਿਚ ਲੱਗੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ| 
ਇਸ ਤੋਂ ਪਹਿਲਾਂ ਜੁਲਾਈ ਵਿਚ 66 ਜੰਗਲੀ ਥਾਵਾਂ ਤੇ ਅੱਗ ਲੱਗਣ ਕਾਰਨ 1,057 ਹੈਕਟੇਅਰ ਜ਼ਮੀਨ ਨੂੰ ਨੁਕਸਾਨ ਪੁੱਜਾ ਸੀ| 
ਜਿਕਰਯੋਗ ਹੈ ਕਿ ਕਈ ਵਾਰ ਜੰਗਲੀ ਅੱਗ ਇੰਨੀ ਕੁ ਬੇਕਾਬੂ ਹੋ ਜਾਂਦੀ ..ਹੈ ਕਿ ਇਸ ਨੂੰ ਕਾਬੂ ਕਰਨ ਲਈ ਹੈਲੀਕਾਪਟਰਾਂ ਦੀ ਮਦਦ ਲੈਣੀ ਪੈਂਦੀ ਹੈ ਤੇ ਕਈ-ਕਈ ਦਿਨਾਂ ਤਕ ਇਸ ਨੂੰ ਕਾਬੂ ਕਰਨ ਵਿਚ ਲੱਗ ਜਾਂਦੇ ਹਨ| ਖੁਸ਼ਕ ਮੌਸਮ ਹੋਣ ਕਾਰਨ ਇਹ ਲਗਾਤਾਰ ਵਧਦੀ ਰਹਿੰਦੀ ਹੈ ਤੇ ਇਸ ਦੇ ਨੇੜਲੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਘਰੋਂ-ਬੇਘਰ ਹੋਣਾ ਪੈਂਦਾ ਹੈ| ਇਸ ਦੇ ਨਾਲ ਹੀ ਜੰਗਲੀ ਦਰੱਖਤਾਂ ਤੇ ਪੌਦਿਆਂ ਦੀਆਂ ਕਈ ਨਸਲਾਂ ਖਰਾਬ ਹੋ ਜਾਂਦੀਆਂ ਹਨ ਤੇ ਜੰਗਲੀ ਜਾਨਵਰ ਵੀ ਝੁਲਸ ਜਾਂਦੇ ਹਨ| 

Leave a Reply

Your email address will not be published. Required fields are marked *