ਗੁਜਰਾਤ ਵਿੱਚ 8 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ ਪ੍ਰਧਾਨ ਮੰਤਰੀ ਮੋਦੀ

ਰਾਜਕੋਟ, 27 ਜੂਨ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਯਾਤਰਾ ਤੋਂ ਆਉਣ ਤੋਂ ਬਾਅਦ 29 ਜੂਨ ਨੂੰ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ 8 ਕਿਲੋਮੀਟਰ ਲੰਬਾ ਇਕ ਰੋਡ ਸ਼ੋਅ ਕਰਨਗੇ| ਮੋਦੀ ਦਾ ਗੁਜਰਾਤ ਵਿੱਚ ਇਹ ਪਿਛਲੇ 3 ਮਹੀਨੇ ਵਿੱਚ ਦੂਜਾ ਰੋਡ ਸ਼ੋਅ ਹੋਵੇਗਾ| ਉਨ੍ਹਾਂ ਨੇ 16 ਅਪ੍ਰੈਲ ਨੂੰ ਸੂਰਤ ਵਿੱਚ ਹਵਾਈ ਅੱਡੇ ਤੋਂ ਸਰਕਿਟ ਹਾਊਸ ਤੱਕ 12 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਸੀ| ਜ਼ਿਕਰਯੋਗ ਹੈ ਕਿ ਗੁਜਰਾਤ ਵਿੱਚ ਇਸੇ ਸਾਲ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ| ਮੋਦੀ 2 ਦਿਨਾਂ ਗੁਜਰਾਤ ਯਾਤਰਾ ਤੇ 29 ਜੂਨ ਨੂੰ ਅਹਿਮਦਾਬਾਦ ਪੁੱਜਣਗੇ, ਜਿੱਥੇ ਸਾਬਰਮਤੀ ਆਸ਼ਰਮ ਵਿੱਚ ਇਕ ਪ੍ਰੋਗਰਾਮ ਵਿੱਚ ਸ਼ਾਮਲ ਅਤੇ ਮਹਾਤਮਾ ਗਾਂਧੀ ਦੇ ਗੁਰੂ ਸ਼੍ਰੀਮਦ ਰਾਜਚੰਦਰਜੀ ਤੇ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ਤੋਂ ਬਾਅਦ ਸ਼ਾਮ 4 ਵਜੇ ਰਾਜਕੋਟ ਹਵਾਈ ਅੱਡੇ ਤੇ ਪੁੱਜਣਗੇ| ਉਹ ਰੇਸਕੋਰਸ ਰੋਡ ਤੇ 21 ਹਜ਼ਾਰ ਅਪਾਹਜਾਂ ਨੂੰ ਸਹਾਇਕ ਯੰਤਰ ਵੰਡਣ ਤੋਂ ਬਾਅਦ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਮੁੱਖ ਸਰੋਤ ਆਜੀ ਡੈਮ-1 ਜਾਣਗੇ, ਜਿੱਥੇ ਹਾਲ ਵਿੱਚ ਸੌਨੀ ਯੋਜਨਾ ਦੇ ਅਧੀਨ ਨਰਮਦਾ ਨਦੀ ਦਾ ਪਾਣੀ ਪੁੱਜਿਆ ਹੈ|
ਉਹ ਉਥੇ ਇਕ ਲੱਖ ਤੋਂ ਵਧ ਲੋਕਾਂ ਦੀ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਸ਼ਾਮ 5 ਵਜੇ ਤੋਂ ਰੋਡ ਸ਼ੋਅ ਸ਼ੁਰੂ ਕਰਨਗੇ|
ਰਾਜਕੋਟ ਨਗਰ ਭਾਜਪਾ ਪ੍ਰਧਾਨ ਕਮਲੇਸ਼ ਮੀਰਾਣੀ ਨੇ ਦੱਸਿਆ ਕਿ ਰੋਡ ਸ਼ੋਅ ਅਮੂਲ ਸਰਕਿਲ, ਚੁਨਾਰਾਵਾਡ ਚੌਕ, ਡੀਲਕਸ ਸਿਨੇਮਾ, ਕੈਸ਼ਰੇ ਹਿੰਦ ਪੁੱਲ, ਹਸਪਤਾਲ ਚੋਕ, ਬਹੁਮਾਲੀ ਚੌਕ, ਜ਼ਿਲਾ ਪੰਚਾਇਤ ਚੌਕ, ਕਿਸ਼ਾਨਪਰਾ ਅਤੇ ਮੇਅਰ ਬੰਗਲੋ ਹੁੰਦੇ ਹੋਏ ਏਅਰਪੋਰਟ ਪੁੱਜੇਗਾ| ਮੋਦੀ ਦੇ ਸਵਾਗਤ ਲਈ ਹੁਣ ਤੋਂ ਪੂਰੇ ਸ਼ਹਿਰ ਨੂੰ ਸਜਾਇਆ ਜਾ ਰਿਹਾ ਹੈ| ਮੋਦੀ ਆਪਣੀ ਗੁਜਰਾਤ ਯਾਤਰਾ ਦੇ ਦੂਜੇ ਅਤੇ ਅੰਤਿਮ ਦਿਨ ਅਰਵੱਲੀ ਦੇ ਮੋਡਾਸਾ ਵਿੱਚ ਇਕ ਜਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ|

Leave a Reply

Your email address will not be published. Required fields are marked *