ਗੁਜਰਾਤ ਵੱਲ ਵੱਧ ਰਿਹਾ ‘ਵਾਯੂ’ ਚੱਕਰਵਰਤੀ ਤੂਫਾਨ, ਅਲਰਟ ਜਾਰੀ

ਅਹਿਮਦਾਬਾਦ, 11 ਜੂਨ (ਸ.ਬ.) ਜਿੱਥੇ ਇੱਕ ਪਾਸੇ ਤਾਂ ਮਾਨਸੂਨ ਅੱਗੇ ਵੱਧ ਰਹੀ ਹੈ, ਉੱਥੇ ਬੰਗਾਲ ਦੀ ਖਾੜੀ ਵਿੱਚ ਇੱਕ ਚੱਕਰਵਰਤੀ ਤੂਫਾਨ ਉੱਠ ਰਿਹਾ ਹੈ| ‘ਵਾਯੂ’ ਨਾਂ ਦੇ ਇਸ ਚੱਕਰਵਰਤੀ ਤੂਫਾਨ ਨੂੰ ਲੈ ਕੇ ਭਾਰਤੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ| ਇਹ ਤੂਫਾਨ ਤੇਜ਼ੀ ਨਾਲ ਗੁਜਰਾਤ ਵੱਲ ਵੱਧ ਰਿਹਾ ਹੈ ਅਤੇ ਇਸ ਦਾ ਅਸਰ ਮਹਾਰਾਸ਼ਟਰ ਵਿੱਚ ਵੀ ਨਜ਼ਰ ਆ ਸਕਦਾ ਹੈ|
ਮੌਸਮ ਵਿਭਾਗ ਦੇ ਅਨੁਸਾਰ ਲਕਸ਼ਦੀਪ ਦੇ ਦੱਖਣ-ਪੂਰਬੀ ਅਤੇ ਪੂਰਬੀ ਮੱਧ ਅਰਬ ਸਾਗਰ ਦੇ ਉਪਰ ਦਬਾਅ ਦਾ ਖੇਤਰ ਬਣਿਆ ਹੈ, ਜਿਸ ਦੇ ਅਗਲੇ 12 ਘੰਟਿਆਂ ਵਿੱਚ ਹੋਰ ਗਹਿਰਾ ਹੋਣ ਦੇ ਨਾਲ ਅਗਲੇ 24 ਘੰਟਿਆਂ ਤੱਕ ‘ਵਾਯੂ’ ਚੱਕਰਵਾਤ ਵਿੱਚ ਤਬਦੀਲ ਹੋਵੇਗਾ| ਅੱਜ ਜਾਰੀ ਅਲਰਟ ਵਿੱਚ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਚੱਕਰਵਾਤ ਦਾ ਸਭ ਤੋਂ ਜ਼ਿਆਦਾ ਅਸਰ ਗੁਜਰਾਤ ਵਿੱਚ ਨਜ਼ਰ ਆਵੇਗਾ ਅਤੇ ਇੱਥੇ ਅਗਲੇ ਦੋ ਦਿਨਾਂ ਤੱਕ ਭਾਰੀ ਬਰਸਾਤ ਹੋ ਸਕਦੀ ਹੈ| ਮੌਸਮ ਵਿਭਾਗ ਦੇ ਅਨੁਸਾਰ ਵਾਯੂ ਚੱਕਰਵਾਤ ਉੱਤਰ ਵੱਲ ਵਧੇਗਾ ਅਤੇ ਵੇਰਾਵਲ-ਦੀਊ ਇਲਾਕੇ ਵਿੱਚ ਇਹ ਪੋਰਬੰਦਰ ਅਤੇ ਮਹੂਆ ਦੇ ਕੋਲ ਤੱਟ ਨਾਲ ਟਕਰਾਏਗਾ| 13 ਜੂਨ ਸਵੇਰੇ ਤੱਟ ਨਾਲ ਟਕਰਾਉਂਦੇ ਸਮੇਂ ਖਤਰਨਾਕ ਹਵਾਵਾਂ ਅਤੇ ਤੇਜ਼ ਬਾਰਿਸ਼ ਹੋਵੇਗੀ| ਉਸ ਸਮੇਂ ਹਵਾ ਦੀ ਰਫਤਾਰ 110-120 ਕਿ. ਮੀ ਪ੍ਰਤੀ ਘੰਟਾ ਹੋਵੇਗੀ, ਜੋ ਵੱਧ ਕੇ 135 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚੇਗੀ| ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਸ ਚੱਕਰਵਰਤੀ ਤੂਫਾਨ ਦਾ ਅਸਰ ਮਹਾਰਾਸ਼ਟਰ ਵਿੱਚ ਵੀ ਨਜ਼ਰ ਆਵੇਗਾ ਪਰ ਇੰਨਾ ਜ਼ਿਆਦਾ ਨਹੀਂ| ਮੌਸਮ ਵਿਭਾਗ ਨੇ ਮੁੰਬਈ ਦਫਤਰ ਦੇ ਡੀ. ਡੀ. ਜੀ. ਐਮ, ਕੇ. ਐਸ. ਹੋਸਾਲੀਕਰ ਦੇ ਅਨੁਸਾਰ ਵਾਯੂ ਚੱਕਰਵਾਤ ਦਾ ਅਸਰ ਮੁੰਬਈ ਵਿੱਚ ਵੀ ਨਜ਼ਰ ਆਵੇਗਾ ਪਰ ਇੰਨਾ ਜ਼ਿਆਦਾ ਨਹੀਂ| ਇਹ ਚੱਕਰਵਾਤ ਮੁੰਬਈ ਦੇ 200-300 ਕਿ. ਮੀ. ਦੂਰ ਤੋਂ ਗੁਜ਼ਰੇਗਾ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿਭਾਗ ਨੇ ਕਿਹਾ ਕਿ ਅਗਲੇ 72 ਘੰਟਿਆਂ ਦੌਰਾਨ ਇਸ ਦੇ ਉੱਤਰ-ਉੱਤਰ ਪੱਛਮ ਵੱਲ ਵਧਣ ਦੀ ਸੰਭਾਵਨਾ ਹੈ| ਮਛੇਰਿਆਂ ਨੂੰ ਅਗਲੇ ਕੁਝ ਦਿਨਾਂ ਤੱਕ ਕੇਰਲ ਤੱਟ, ਲਕਸ਼ਦੀਪ ਅਤੇ ਉਸ ਦੇ ਨਾਲ ਲੱਗਦੇ ਦੱਖਣ-ਪੂਰਬ ਅਰਬ ਸਾਗਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ| ਮੌਸਮ ਵਿਭਾਗ ਦੇ ਡਾਇਰੈਕਟਰ ਜਯੰਤ ਸਰਕਾਰ ਨੇ ਦੱਸਿਆ ਹੈ ਕਿ ਲਕਸ਼ਦੀਪ ਦੇ ਦੱਖਣੀ-ਪੂਰਬੀ ਅਤੇ ਪੂਰਬੀ ਮੱਧ ਅਰਬ ਸਾਗਰ ਦੇ ਉੱਪਰ ਦਬਾਅ 31 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ ਵੱਲ ਵਧੇਗਾ| ਇਸ ਦੇ ਚੱਕਰਵਾਤ ਵਿੱਚ ਤਬਦੀਲ ਹੋਣ ਤੋਂ ਬਾਅਦ 12 ਜੂਨ ਦੀ ਸ਼ਾਮ ਨੂੰ ਗੁਜਰਾਤ ਵਿੱਚ ਇਸ ਦਾ ਅਸਰ ਹੋਵੇਗਾ ਅਤੇ ਇਹ 13 ਅਤੇ 14 ਜੂਨ ਤੱਕ ਰਹੇਗਾ| ਇਸ ਕਾਰਨ ਸੌਰ-ਰਾਸ਼ਟਰ ਅਤੇ ਕੱਛ ਖੇਤਰ ਵਿੱਚ ਲਗਭਗ 75 ਤੋਂ 135 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਭਾਰੀ ਬਾਰਿਸ਼ ਹੋਵੇਗੀ| ਇੱਥੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੇ ਨਾਲ ਗੁਜਰਾਤ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ|

Leave a Reply

Your email address will not be published. Required fields are marked *