ਗੁਡਵਿਲ ਸੋਸਾਇਟੀ ਬਹਿਲੋਲਪੁਰ ਵਲੋਂ ਦੂਸਰਾ ਸਹਾਇਤਾ ਵੰਡ ਸਮਾਗਮ ਕਰਵਾਇਆ 

ਜਰੂਰਤ ਮੰਦ ਲੋਕਾਂ ਦੀ ਸਹਾਇਤਾ ਇਨਸਾਨੀਅਤ ਦੀ ਸਭ ਤੋਂ ਵੱਡੀ ਸੇਵਾ – ਮਾਸਟਰ ਯਸ਼ਪਾਲ ਸ਼ਰਮਾ 
ਮੋਹਾਲੀ 10 ਸਤੰਬਰ : ਕਿਸੇ ਵੀ ਧਾਰਮਿਕ ਸਥਾਨ ਉਤੇ ਲੋਕਾਂ ਵਲੋਂ ਕਰੋੜਾਂ ਰੁਪਏ ਦਾਨ ਕੀਤੇ ਜਾਂਦੇ ਹਨ ਪਰ ਜੇਕਰ ਅਸੀਂ ਕਿਸੇ ਜਰੂਰਤ ਮੰਦ ਗਰੀਬ ਅਤੇ ਲੋੜਵੰਦ ਵਿਅਕਤੀ ਦੀ ਮਦਦ ਕਰਦੇ ਹਾਂ ਤਾਂ ਮਦਦ ਅਤੇ ਸਹਾਇਤਾ ਇਨਸਾਨੀਅਤ ਦੀ ਸਭ ਤੋਂ ਮਹਾਨ ਅਤੇ ਵਡੀ ਸੇਵਾ ਇਹੀ ਹੈ ਇਹਨਾਂ ਸ਼ਬਦਾਂ ਨੂੰ ਗੁਡਵਿਲ ਸੋਸਾਇਟੀ ਦੇ ਸੰਸਥਾਪਕ ਮਾਸਟਰ ਯਸ਼ਪਾਲ ਸ਼ਰਮਾ ਨੇ ਪਿੰਡ ਜੁਝਾਰ ਨਗਰ ਵਿਖੇ ਸੰਸਥਾ ਵਲੋਂ ਆਪਣੇ ਦੂਸਰੇ ਮਾਸਿਕ ਸਹਾਇਤਾ ਵੰਡ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਆਖਿਆ । ਇਸ ਸਮਾਗਮ ਵਿੱਚ ਪਿੰਡ ਜੁਝਾਰ ਨਗਰ ਦੇ ਸਰਪੰਚ ਰਾਜ ਕੁਮਾਰ ਰਾਜੂ ਨੇ ਵਿਸ਼ੇਸ਼ ਸ਼ਿਰਕਤ ਕੀਤੀ । ਸਮਾਗਮ ਦੀ ਪ੍ਰਧਾਨਗੀ ਕਰਦੇ ਮਾਸਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਸ ਗੁਡਵਿਲ ਸੋਸਾਇਟੀ ਇਸੇ ਸਾਲ ਸਥਾਪਿਤ ਕੀਤੀ ਗਈ ਹੈ ਜਿਸ ਦਾ ਇਕੋ ਇਕ ਮੰਦਵ ਹੈ ਕਿ ਇਸ ਇਲਾਕੇ ਦੇ ਹਰ ਲੋੜਵੰਦ ਅਤੇ ਗਰੀਬ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਲੋਕ ਵੀ ਆਪਣੇ ਆਪ ਨੂੰ ਇਸ ਸੱਭਿਅਤ ਸਮਾਜ ਦਾ ਹਿਸਾ ਮਹਿਸੂਸ ਕਰਨ ਅਤੇ ਇਹਨਾਂ ਵਿੱਚ ਕਿਸੇ ਕਿਸਮ ਦੀ ਹੀਣ ਭਾਵਨਾ ਨਾ ਪੈਦਾ ਹੋਵੇ । ਅੱਜ ਜਿਹਨਾਂ 2 ਪਰਿਵਾਰਾਂ ਨੂੰ ਸਹਾਇਤਾ ਦਿਤੀ ਗਈ ਹੈ ਉਹਨਾਂ ਵਿਚੋਂ ਇਕ ਅੰਗਰੇਜ ਕੌਰ ਜੋ ਕਿ 60 ਸਾਲਾ ਬਜ਼ੁਰਗ ਮਹਿਲਾ ਹੈ ਜਿਸ ਦੇ ਇਕ ਨਹੀਂ ਸਗੋਂ 3-3 ਲੜਕੇ ਹਨ ਪਰ ਤਿੰਨੋਂ ਹੀ ਦਿਮਾਗੀ ਤੌਰ ਤੇ ਅਪਾਹਿਜ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਦਾ ਪਤੀ ਘਰੋਂ ਗਾਇਬ ਹੈ ਜਿਸ ਕਾਰਨ ਇਸ ਨੂੰ ਪਰਿਵਾਰ ਦੀ ਇਕ ਟਾਈਮ ਦੀ ਰੋਟੀ ਦਾ ਇੰਤਜਾਮ ਕਰਨਾ ਮੁਸ਼ਕਿਲ ਹੋ ਰਿਹਾ ਹੈ । ਇਸੇ ਤਰਾਂ ਦੂਸਰਾ ਵਿਅਕਤੀ ਜਿਸ ਨੂੰ ਅੱਜ ਨਕਦ ਰਾਸ਼ੀ ਨਾਲ ਮੱਦਦ ਕੀਤੀ ਗਈ ਹੈ ਉਸ ਦਾ ਨਾਮ ਸੁਭਾਸ਼ ਰਾਣਾ ਹੈ ਜੋ ਕਿ ਪਿੰਡ ਬਹਿਲੋਲਪੁਰ ਦਾ ਰਹਿਣ ਵਾਲਾ ਹੈ ਜਿਸ ਦੀਆਂ ਦੋਵੇਂ ਲੱਤਾਂ ਬਿਮਾਰੀ ਦੇ ਕਰਨ ਕਟਣੀਆਂ ਪਈਆਂ ਸਨ ਅਤੇ ਜਿਸ ਬਚੇ ਕਾਫੀ ਛੋਟੇ ਹਨ ਜਿਸ ਦਾ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਹੈ । 
ਸੰਸਥਾ ਵਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਪਰਿਵਾਰਾਂ ਨੂੰ ਹਰ ਮਹੀਨੇ ਸਹਾਇਤਾ ਦਿਤੀ ਜਾਇਆ ਕਰੇਗੀ ਅਤੇ ਸਾਲ ਵਿੱਚ 11 ਅਜਿਹੇ ਸਮਾਗਮ ਅਤੇ 1 ਸਮਾਗਮ ਵੱਡੇ ਪੱਧਰ ਤੇ ਕਰਵਾਇਆ ਜਾਇਆ ਕਰੇਗਾ ਜਿਸ ਗਰੀਬ ਲੜਕੀਆਂ ਦੇ ਵਿਆਹ ਵੀ ਕਰਵਾਇਆ ਜਾਇਆ ਕਰਨਗੇ । ਗੁਡਵਿਲ ਸੋਸਾਇਟੀ ਵਿੱਚ ਇਸ ਟਾਈਮ 18 ਮੈਂਬਰ ਹਨ ਜੋ ਕਿ ਸਹਾਇਤਾ ਦੇ ਲਈ ਸਾਰੀ ਰਾਸ਼ੀ ਅਤੇ ਹਰ ਪ੍ਰਕਾਰ ਦਾ ਸਮਾਨ ਆਪਣੀ ਜੇਬ ਵਿਚੋਂ ਪੈਸੇ ਇਕੱਠੇ ਕਰ ਕੇ ਲੋੜਵੰਦ ਵਿਅਕਤੀਆਂ ਨੂੰ ਵੰਡਦੇ । ਗੁਡਵਿਲ ਸੋਸਾਇਟੀ ਵਲੋਂ ਇਹ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਲੋੜਵੰਦ ਗਰੀਬ ਅਤੇ ਜਰੂਰਤ ਮੰਦ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਸਹਾਇਤਾ ਚਾਹੀਦੀ ਹੈ ਤਾਂ ਗੁਡਵਿਲ ਸੋਸਾਇਟੀ ਨਾਲ 9478920791 ਸਪੰਰਕ ਕੀਤਾ ਜਾ ਸਕਦਾ ਹੈ । ਅੱਜ ਦੇ ਇਸ ਸਮਾਗਮ ਵਿੱਚ ਤਰਸੇਮ ਲਾਲ , ਜੈ ਕ੍ਰਿਸ਼ਨ ਲਾਲ , ਗੁਰਦੀਪ ਸਿੰਘ ਅਤੇ ਮਹੇਸ਼ ਕੁਮਾਰ ਪੰਚ ,ਜਸਵੀਰ ਸਿੰਘ , ਮੰਗਤ ਸਿੰਘ ਸੈਣੀ , ਕੁਲਦੀਪ ਸਿੰਘ , ਹਰਬੰਸ ਕੌਰ , ਪੰਡਿਤ ਰਾਜਿੰਦਰ ਕੁਮਾਰ ਅਤੇ ਅਨੂਪ ਸਿੰਘ , ਗੁਰਪ੍ਰੀਤ ਸਿੰਘ , ਧੀਰਜ ਕੁਮਾਰ ਆਦਿ ਮੌਜੂਦ ਸਨ ।

Leave a Reply

Your email address will not be published. Required fields are marked *