ਗੁਰਦਵਾਰਾ ਸਾਹਿਬ ਫੇਜ਼ 1 ਵਿਖੇ 11ਵੇਂ ਮੈਡੀਕਲ ਕੈਂਪ ਵਿਚ 265 ਲੜਵੰਦ ਵਿਅਕਤੀਆਂ ਦਾ ਚੈਕਅਪ ਕੀਤਾ

ਐਸ ਏ ਐਸ ਨਗਰ, 29 ਮਾਰਚ (ਸ.ਬ.) ਹਾਊਸ ਉਨਰਜ਼ ਵੈਲਫੇਅਰ ਅਸੋਸੀਏਸ਼ਨ (ਰਜ਼ਿ.) ਫੇਜ਼ 1 ਵਲੋਂ ਸ਼ਹੀਦੇ ਆਜ਼ਮ ਸ: ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 11ਵਾਂ ਮੈਡੀਕਲ ਚੈਕ ਅਪ ਕੈਂਪ ਗੁਰਦਵਾਰਾ ਸਿੰਘ ਸਭਾ ਫੇਜ਼ 1 ਵਿਖੇ ਲਗਾਇਆ ਗਿਆ ਜਿਸ ਵਿਚ 265 ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਗਈ| ਇਸ ਕੈਂਪ ਵਿਚ ਸ: ਬਲਬੀਰ ਸਿੰਘ ਸਿਧੂ ਜੀ ਐਮ.ਐਲ.ਏ ਦੀ ਥਾਂ ਉਹਨਾਂ ਦੇ ਬੇਟੇ ਐਡਵੋਕੇਟ ਕਨਵਰਵੀਰ ਸਿੰਘ ਸਿਧੂ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਜਦੋਂਕਿ ਵਿਸ਼ੇਸ਼ ਮਹਿਮਾਨ ਸ: ਆਰ.ਪੀ.ਸਿੰਘ ਪੀ.ਸੀ.ਐਸ ਐਸ.ਡੀ.ਐਮ. ਐਸ.ਏ.ਐਸ ਨਗਰ, ਸ਼੍ਰੀ ਰਿਸ਼ਵ ਜੈਨ, ਸੀਨੀਅਰ ਡਿਪਟੀ ਮੇਅਰ, ਨਗਰ ਨਿਗਮ, ਸ੍ਰ. ਨਰਾਇਣ ਸਿੰਘ ਸਿਧੂ ਮਿਉਂਸਪਲ ਕੋਸਲਰ ਫੇਜ਼ 6 ਅਤੇ ਗੁਰਦਵਾਰਾ ਸਾਹਿਬ ਫੇਜ਼ 1 ਦੇ ਪ੍ਰਧਾਨ ਸ: ਹਰਦਿਆਲ ਸਿੰਘ ਮਾਨ ਨੇ ਸ਼ਮੂਲੀਅਤ ਕੀਤੀ|
ਅਸੋਸੀਏਸ਼ਨ ਦੇ ਪ੍ਰਧਾਨ ਇੰਜ਼. ਪੀ.ਐਸ ਵਿਰਦੀ ਨੇ ਕੈਂਪ ਵਿਚ ਆਏ ਮੁਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਸ਼ਹਿਰ ਦੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਇਸ ਅਸੋਸੀਏਸ਼ਨ ਵਲੋਂ ਫੇਜ਼ 1 ਵਿਚ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ|
ਇਸ ਕੈਂਪ ਵਿਚ ਸਰਕਾਰੀ ਹਸਪਤਾਲ ਫੇਜ਼ 6 ਵਲੋਂ ਹੱਡੀਆਂ ਦੇ ਮਾਹਰ ਡਾਕਟਰ ਸੰਜੀਵ ਕੰਬੋਜ, ਚਮੜੀ ਮਾਹਿ ਡਾ. ਮਨਜੀਤ ਕੌਰ, ਅੰਖਾਂ ਦੇ ਮਾਹਿਰ ਡਾ. ਸੁਖਵਿੰਦਰ ਸਿੰਘ, ਡਾ. ਗੁਰਿੰਦਰ ਸਿੰਘ ਧੀਰਜ਼, ਈ ਐਨ ਟੀ, ਡਾ. ਅੰਕੁਸ਼, ਫਿਜ਼ਿਓਥੈਰਾਪਿਸਟ ਨੇ ਮਰੀਜ਼ਾਂ ਦੀ ਜਾਂਚ ਕੀਤੀ| ਇਸਤੋਂ ਇਲਾਵਾ ਡਾਕਟਰ ਸੀਮਾ ਵਿਸ਼ਿਸ਼ਟ, (ਹੋਮਿਓਪੈਥੀ )ਆਯੁਰਵੈਦਿਕ ਦੇ ਮਸ਼ਹੂਰ ਡਾ. (ਵੈਦਯਾ) ਸ਼੍ਰੀਧਰ ਅਗਰਵਾਲ ਨੇ ਵੀ ਮਰੀਜਾਂ ਦੀ ਜਾਂਚ ਕੀਤੀ| ਕੈਂਪ ਵਿਚ ਜ਼ਿਲਾ ਰੈਡ ਕਰਾਸ ਸੋਸਾਇਟੀ ਅਤੇ ਸਰਚ ਅੋਰਬੀਸ ਸੰਸਥਾਂ ਵਲੋਂ ਮੁਫਤ ਦਵਾਈਆਂ ਦਿੱਤੀਆਂ ਗਈਆਂ|
ਕੈਂਪ ਦੌਰਾਨ ਸ਼ਹਿਰ ਦੇ ਉਘੇ ਸਮਾਜ ਸੇਵੀ ਅਤੇ ਪਤਵੰਤੇ ਵਿਅਕਤੀ ਜਿਹਨਾਂ ਵਿਚ ਸਰਵਸ੍ਰੀ ਅਲਬੇਲ ਸਿੰਘ ਸ਼ਿਆਨ, ਪੀ.ਡੀ. ਵਧਵਾ, ਜੈ ਸਿੰਘ ਸੈਂਹਬੀ, ਸੁਰਜੀਤ ਸਿੰਘ ਗਰੇਵਾਲ, ਰਜਿੰਦਰ ਸਿੰਘ, ਦਵਿੰਦਰ ਸਿੰਘ ਵਿਰਕ, ਪ੍ਰੀਤਮ ਸਿੰਘ, ਲਖਵੀਰ ਸਿੰਘ ਹੂੰਝਣ, ਜਗਤਾਰ ਸਿੰਘ, ਸ਼੍ਰੀ ਮਤੀ ਸੁਮਨ ਗਰਗ ਐਮ ਸੀ, ਸ਼੍ਰੀ ਮਤੀ ਨੀਲਮ, ਸ਼੍ਰੀ ਮਤੀ ਜਸਪਾਲ ਕੌਰ, ਨਿਰਮਲ ਸਿੰਘ ਭੁਰਜੀ ਨੇ ਵੀ ਸ਼ਮੂਲੀਅਤ ਕੀਤੀ| ਇਸ ਮੌਕੇ ਸੰਸਥਾਂ ਦੇ ਸਰਵ ਸ਼੍ਰੀ ਡੀ.ਡੀ. ਜੈਨ, ਸ਼੍ਰੀ ਮਤੀ ਗੁਰਮੀਤ ਕੌਰ ਐਮ ਸੀ, ਜਗਜੀਤ ਸਿੰਘ ਅਰੋੜਾ, ਪਰਵੀਨ ਕੁਮਾਰ ਕਪੂਰ, ਗੁਰਚਰਨ ਸਿੰਘ, ਯਾਦਵਿੰਦਰ ਸਿੰਘ ਸਿਧੂ, ਸਾਧੂ ਸਿੰਘ, ਸੋਹਨ ਲਾਲ ਸ਼ਰਮਾ, ਸੰਤੋਖ ਸਿੰਘ, ਗੁਰਬਿੰਦਰ ਸਿੰਘ, ਜਸਵੰਤ ਸਿੰਘ ਸੋਹਲ, ਹਰਬਿੰਦਰ ਸਿੰਘ ਸੈਣੀ ਆਦਿ ਵੀ ਹਾਜਿਰ ਸਨ| ਸਟੇਜ ਸਕੱਤਰ ਦੀ ਜਿੰਮੇਵਾਰੀ ਸ੍ਰ ਚਰਨਕੰਵਲ ਸਿੰਘ ਜਨਰਲ ਸਕੱਤਰ ਵਲੋਂ ਨਿਭਾਈ ਗਈ|

Leave a Reply

Your email address will not be published. Required fields are marked *