ਗੁਰਦਾਸਪੁਰ ਰੈਲੀ ਲਈ ਮੁਹਾਲੀ ਜਿਲ੍ਹੇ ਤੋਂ ਭਾਜਪਾ ਦਾ ਵੱਡਾ ਜਥਾ ਰਵਾਨਾ

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਗੁਰਦਾਸਪੁਰ ਵਿਖੇ ਕੀਤੀ ਜਾ ਰਹੀ ਰੈਲੀ ਲਈ ਜਿਲਾ ਮੁਹਾ ਲੀ ਤੋਂ ਭਾਜਪਾ ਦੇ ਜਿਲਾ ਪ੍ਰਧਾਨ ਸ੍ਰੀ ਸ਼ੁਸ਼ੀਲ ਰਾਣਾ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਵੱਡਾ ਜਥਾ ਰਵਾਨਾ ਹੋਇਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸ਼ੁਸ਼ੀਲ ਰਾਣਾ ਨੇ ਕਿਹਾ ਕਿ ਗੁਰਦਾਸਪੁਰ ਵਿਖੇ ਹੋ ਰਹੀ ਰੈਲੀ ਲਈ ਭਾਜਪਾ ਵਰਕਰਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ| ਇਸ ਰੈਲੀ ਤੋਂ ਭਾਜਪਾ ਵਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਿਗਲ ਵਜਾ ਦਿਤਾ ਜਾਵੇਗਾ| ਉਹਨਾਂ ਕਿਹਾ ਕਿ ਇਸ ਰੈਲੀ ਦੀ ਸਫਲਤਾ ਨਾਲ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸੀ ਆਗੂਆਂ ਦੇ ਮੂੰਹ ਬੰਦ ਹੋ ਜਾਣਗੇ|
ਇਸ ਮੌਕੇ ਭਾਜਪਾ ਦੇ ਜਿਲ੍ਹਾ ਮੀਤ ਪ੍ਰਧਾਨ ਸ੍ਰੀ ਅਰੁਣ ਸ਼ਰਮਾ ਅਤੇ ਨਰਿੰਦਰ ਰਾਣਾ, ਮੰਡਲ ਪ੍ਰਧਾਨ ਸੋਹਣ ਸਿੰਘ, ਸੀਨੀਅਰ ਆਗੂ ਓਮਾ ਕਾਂਤ ਤਿਵਾੜੀ, ਡਾ. ਵਰਿੰਦਰ ਕੋਛੜ, ਵਪਾਰ ਮੰਡਲ ਤੋਂ ਸ਼ਸ਼ੀ ਭੂਸ਼ਣ, ਰਾਜੀਵ ਸ਼ਰਮਾ, ਸੰਜੀਵ ਗੋਇਲ, ਮੰਡਲ ਪ੍ਰਧਾਨ ਭੁਪਿੰਦਰ ਸਿੰਘ ਤੇ ਪਵਨ ਮਨੋਚਾ, ਮੰਡਲ ਪ੍ਰਧਾਨ ਮੁਹਾਲੀ ਦਿਨੇਸ਼ ਕੁਮਾਰ, ਮੰਡਲ ਪ੍ਰਧਾਨ ਲਾਲੜੂ ਰਾਜਪਾਲ ਰਾਣਾ, ਮੰਡਲ ਪ੍ਰਧਾਨ ਕੁਰਾਲੀ ਭਾਗੀਰਥ, ਮੰਡਲ ਪ੍ਰਧਾਲ ਖਰੜ ਅਮਿਤ ਸ਼ਰਮਾ, ਮੰਡਲ ਪ੍ਰਧਾਨ ਜੀਰਕਪੁਰ ਸ਼ਸਾਂਕ ਮਨੋਹਰ, ਮੰਡਲ ਪ੍ਰਧਾਨ ਡੇਰਾਬਸੀ ਭੁਪਿੰਦਰ ਸਿੰਘ, ਭਾਜਪਾ ਮਹਿਲਾ ਮੋਰਚਾ ਜਿਲਾ ਪ੍ਰਧਾਨ ਮਾਨਸੀ ਚੌਧਰੀ , ਭਾਜਪਾ ਜਿਲ੍ਹਾ ਯੁਵਾ ਮੋਰਚਾ ਪ੍ਰਧਾਨ ਨਿਰਮਲ ਸਿੰਘ ਨਿੰਮਾ ਤੇ ਵੱਡੀ ਗਿਣਤੀ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *