ਗੁਰਦਾਸਪੁਰ ਵਿੱਚ ਪਰਿਵਾਰ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ


ਗੁਰਦਾਸਪੁਰ, 23 ਦਸੰਬਰ (ਸ.ਬ.) ਗੁਰਦਾਸਪੁਰ ਵਿੱਚ ਪਤੀ-ਪਤਨੀ ਅਤੇ ਇਕ ਧੀ ਵਲੋਂ ਇੱਠਿਆ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪਰਿਵਾਰ ਵਲੋਂ ਇਕ ਵੀਡੀਓ ਵੀ ਬਣਾਈ ਗਈ ਹੈ, ਜਿਸ ਵਿੱਚ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ। ਵੀਡੀਓ ਵਿੱਚ ਭਾਰਤੀ ਸ਼ਬਨਮ ਨੇ ਦੱਸਿਆ ਕਿ ਉਸ ਦੇ ਭਰਾ ਨੇ ਕਿਸੇ ਦੇ ਹੱਥ ਉਨ੍ਹਾਂ ਨੂੰ ਸਲਫ਼ਾਸ ਭੇਜੀ ਹੈ ਤੇ ਕਿਹਾ ਕਿ ਬਦਨਾਮੀ ਨਾਲੋਂ ਸਲਫ਼ਾਸ ਖਾ ਕੇ ਤੁਸੀਂ ਮਰ ਜਾਓ। ਉਸ ਨੇ ਕਿਹਾ ਕਿ ਮੈਂ ਤੇ ਮੇਰਾ ਪਤੀ ਨਰੇਸ਼ ਕੁਮਾਰ ਤੇ ਧੀ ਮਾਨਸੀ ਸਲਫ਼ਾਸ ਖਾ ਕੇ ਖ਼ੁਦ ਨੂੰ ਖ਼ਤਮ ਕਰਨ ਜਾ ਰਹੇ ਹਾਂ। ਵੀਡੀਓ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਹਰਦੀਪ ਕੁਮਾਰ, ਉਸ ਦੀ ਪਤਨੀ ਨੀਤੀ ਪਠਾਨੀਆ, ਨਰਿੰਦਰ ਵਿੱਜ ਤੇ ਉਸ ਦੀ ਭੈਣ ਨੀਤੂ, ਜੱਗਾ ਪਟਵਾਰੀ, ਜਸ਼ਪਾਲ ਬੇਦੀ, ਅਮਿਤ ਸੁਨਿਆਰਾ, ਦੀਪਾ ਮਹਾਜਨ, ਅਦਰਸ਼ ਹਨ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਮੌਤ ਤੋਂ ਬਾਅਦ ਇਨਸਾਫ਼ ਦਵਾਇਆ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਸਮੇਤ ਸਲਫ਼ਾਸ ਨਿਗਲ ਲਿਆ।

Leave a Reply

Your email address will not be published. Required fields are marked *