ਗੁਰਦਾਸਪੁਰ ਵਿੱਚ ਪਲਟੀ ਬੱਸ, 12 ਜ਼ਖਮੀ

ਗੁਰਦਾਸਪੁਰ, 27 ਜੁਲਾਈ (ਸ.ਬ.) ਗੁਰਦਾਸਪੁਰ ਦੇ ਨੇੜੇ ਪਿੰਡ ਦਾਖਲਾ ਦੇ ਕੋਲ ਅੱਜ ਸਵੇਰੇ ਇਕ ਓਵਰਲੋਡ ਪ੍ਰਾਈਵੇਟ ਬੱਸ ਦਾ ਸੰਤੁਲਨ ਵਿਗੜ ਗਿਆ| ਇਸ ਹਾਦਸੇ ਵਿੱਚ 12 ਯਾਤਰੀ ਜ਼ਖਮੀ ਹੋ ਗਏ, ਜਦੋਂਕਿ 2 ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਅਤੇ ਹੋਰ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ|
ਜਾਣਕਾਰੀ ਦੇ ਮੁਤਾਬਕ ਡੀ.ਟੀ. ਸੀ. ਕੰਪਨੀ ਦੀ ਬੱਸ ਨੰਬਰ ਪੀ.ਬੀ.-06 ਸੀ-2932 ਅੱਜ ਸਵੇਰੇ ਲਗਭਗ 7 ਵੱਜ ਕੇ 20 ਮਿੰਟ ਤੇ ਦੋਸਤਪੁਰ ਤੋਂ ਗੁਰਦਾਸਪੁਰ ਦੇ ਲਈ ਚੱਲੀ| ਇਸ ਬੱਸ ਵਿੱਚ ਲਗਭਗ 60 ਤੋਂ ਵਧ ਸਵਾਰੀਆਂ ਸਵਾਰ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸੀ| ਜਿਵੇਂ ਹੀ ਇਹ ਬੱਸ ਪਿੰਡ ਦਾਖਲਾ ਦੇ ਕੋਲ ਪਹੁੰਚੀ ਤਾਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਪਲਟ ਗਈ|
ਬੱਸ ਦੇ ਪਲਟਦੇ ਹੀ ਪਿੰਡ ਦਾਖਲਾ ਦੇ ਲੋਕ ਅਤੇ ਰਾਹਗੀਰਾਂ ਨੇ ਬੱਸ ਨੂੰ ਰੱਸੀ ਅਤੇ ਟਰੈਕਟਰ ਦੀ ਮਦਦ ਨਾਲ ਸਿੱਧਾ ਕੀਤਾ ਅਤੇ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਬੱਸ ਵਿੱਚੋਂ ਕੱਢ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ| ਸੂਚਨਾ ਮਿਲਦੇ ਹੀ ਗੁਰਦਾਸਪੁਰ ਸਦਰ ਪੁਲੀਸ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚ ਗਏ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ| ਮੌਕੇ ਤੇ ਪਹੰਚੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦਾ ਚਾਲਕ ਅਤੇ ਕੰਡਕਟਰ ਮੌਕੇ ਤੇ ਭੱਜਣ ਵਿੱਚ ਸਫਲ ਹੋ ਗਏ ਹਨ|

Leave a Reply

Your email address will not be published. Required fields are marked *