ਗੁਰਦੀਪ ਸਿੰਘ ਦੀਪ ਦੀ ਪੁਸਤਕ ਗੁਰਸਿੱਖ ਗੁਲਦਸਤਾ ਰਿਲੀਜ਼


ਐਸ.ਏ.ਐਸ.ਨਗਰ, 15 ਦਸੰਬਰ (ਸ.ਬ.)  ਸ੍ਰ. ਗੁਰਦੀਪ ਸਿੰਘ ਦੀਪ ਦੀ ਲਿਖੀ ਪੁਸਤਕ ‘ਗੁਰਸਿੱਖ ਗੁਲਦਸਤਾ’  ਫੇਜ਼ 8 ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਗੁਰਦਾਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੇਘ ਸਿੰਘ ਵਲੋਂ ਰਿਲੀਜ  ਕੀਤੀ ਗਈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਸਰਵਾਰਾ, ਮਸਤਾਨ ਸਿੰਘ ਪਨੇਸਰ ਅਤੇ ਹੋਰ ਪਤਵੰਤੇ ਹਾਜਿਰ ਸਨ| 
ਜਿਕਰਯੋਗ ਹੈ ਕਿ ਸ੍ਰ. ਗੁਰਦੀਪ ਸਿੰਘ ਦੀਪ ਏਅਰ ਫੋਰਸ ਤੋਂ ਵਰੰਟ ਅਫਸਰ ਰੈਂਕ ਤੋਂ ਰਿਟਾਇਰਡ ਹੋਏ ਹਨ| ਉਹਨਾਂ ਦੇ ਲੇਖ ਅਤੇ ਕਵਿਤਾਵਾਂ ਪੰਜਾਬੀ ਅਤੇ ਹਿੰਦੀ ਦੇ ਰਸਾਲਿਆਂ ਵਿੱਚ ਛਪਦੇ ਹਨ| ਇਸ ਤੋਂ ਪਹਿਲਾ ਉਹਨਾਂ ਦੀ ‘ਕਾਰਨਾਮੇ ਖਾਲਸਾ’ ਨਾਮਕ ਕਵਿਤਾਵਾਂ ਦਾ ਸੰਗ੍ਰਹਿ 1996-97 ਵਿੱਚ ਰਿਲੀਜ ਹੋਇਆ ਸੀ| 

Leave a Reply

Your email address will not be published. Required fields are marked *