ਗੁਰਦੁਆਰਾ ਅੰਬ ਸਾਹਿਬ ਦੀ ਪਾਰਕਿੰਗ ਵਿੱਚ ਖੜੀ ਕਾਰ ਵਿੱਚੋਂ ਪਰਸ ਚੋਰੀ

ਐਸ ਏ ਐਸ ਨਗਰ, 27 ਜੂਨ (ਸ.ਬ.) ਸਥਾਨਕ 8 ਫੇਜ਼ ਵਿੱਚ ਸਥਿਤ ਗੁਰਦੁਆਰਾ ਅੰਬ ਸਾਹਿਬ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚੋਂ ਇਕ ਮਹਿਲਾ ਦਾ ਪਰਸ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਜਸਪ੍ਰੀਤ ਕੌਰ ਪਤਨੀ ਡਾਕਟਰ ਮਨਦੀਪ ਸਿੰਘ ਸੰਧੂ ਵਸਨੀਕ ਅੰਮ੍ਰਿਤਸਰ ਨੇ ਦਸਿਆ ਕਿ ਉਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਆਪਣੀ ਕਾਰ ਖੜੀ ਕਰਕੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਗਈ ਸੀ| ਉਸ ਸਮੇਂ ਉਸਦਾ ਪਰਸ ਡਰਾਇਵਿੰਗ ਸੀਟ ਦੇ ਹੇਠਾਂ ਰਖਿਆ ਹੋਇਆ ਸੀ|
ਉਹ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੀ ਕਾਰ ਲੈ ਕੇ ਮਾਰਕੀਟ ਚਲੀ ਗਈ, ਜਿੱਥੇ ਜਾ ਕੇ ਉਸਨੂੰ ਆਪਣੇ ਪਰਸ ਗਾਇਬ ਹੋਣ ਬਾਰੇ ਪਤਾ ਲੱਗਿਆ| ਉਹ ਤੁਰੰਤ ਵਾਪਸ ਗੁਰਦੁਆਰਾ ਅੰਬ ਸਾਹਿਬ ਪਹੁੰਚੀ ਤੇ ਪਾਰਕਿੰਗ ਦੇ ਸੇਵਾਦਾਰ ਨਾਲ ਗਲ ਕੀਤੀ ਤਾਂ ਉਸਨੇ ਉਸਨੂੰ ਪ੍ਰਬੰਧਕਾਂ ਨਾਲ ਮਿਲਾਇਆ ਜਦੋਂ ਪ੍ਰਬੰਧਕਾਂ ਨੇ ਸੀ ਸੀ ਟੀ ਵੀ ਫੁਟੇਜ ਚੈਕ ਕੀਤੀ ਤਾਂ ਬਾਕੀ ਸਾਰੇ ਕੈਂਮਰੇ ਚਲ ਰਹੇ ਸਨ ਪਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਲੱਗੇ ਕੈਮਰੇ ਬੰਦ ਸਨ|
ਉਹਨਾਂ ਦੱਸਿਆ ਕਿ ਪਰਸ ਵਿੱਚ 10 ਹਜਾਰ ਰੁਪਏ, ਏ ਟੀ ਐਮ ਕਾਰਡ, ਪੈਨ ਕਾਰਡ, ਅਧਾਰ ਕਾਰਡ ਸਨ| ਉਹਨਾਂ ਨੇ ਇਸ ਦੀ ਸੂਚਨਾ ਫੇਜ਼-8 ਦੇ ਥਾਣੇ ਵਿੱਚ ਦੇ ਦਿੱਤੀ ਹੈ|

Leave a Reply

Your email address will not be published. Required fields are marked *