ਗੁਰਦੁਆਰਾ ਅੰਬ ਸਾਹਿਬ ਵਿਖੇ  ਮਿਸਟਰ ਸਿੰਘ ਪੰਜਾਬ 2017 ਲਈ ਆਡੀਸਨ ਕਰਵਾਏ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਗੁਰਦੁਆਰਾ ਅੰਬ ਸਾਹਿਬ ਵਿਖੇ  ਮਿਸਟਰ ਸਿੰਘ ਪੰਜਾਬ 2017 ਲਈ ਸਾਬਤ ਸੂਰਤ ਸਿੱਖ ਬਚਿਆਂ ਦੇ ਆਡੀਸ਼ਨ ਕਰਵਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਇਸ ਆਡੀਸਨ ਵਿਚ 40 ਦੇ ਕਰੀਬ ਸਾਬਤ ਸੂਰਤ ਸਿੱਖ ਬੱਚਿਆਂ ਨੇ ਹਿੱਸਾ ਲਿਆ| ਇਹ ਬੱਚੇ ਮੁਹਾਲੀ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੋ ਤੋਂ ਆਏ ਸਨ| ਇਸੇ ਤਰਾਂ ਇਕ ਸਿੱਖ ਨੌਜਵਾਨ ਨੇ ਅਹਿਮਦਾਬਾਦ ਤੋਂ ਆ ਕੇ ਹਿੱਸਾ ਲਿਆ|  ਉਹਨਾਂ ਕਿਹਾ ਕਿ ਇਹ ਮੁਕਾਬਲਾ ਜਿੱਤਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਅਕਸਰ ਹੀ ਫਿਲਮਾਂ ਵਿਚ ਦਿਖਾਏ ਜਾਂਦੇ ਸਿੱਖ ਪਾਤਰਾਂ ਦਾ ਮਜਾਕ ਉਡਾਇਆ ਜਾਂਦਾ ਹੈ ਤੇ ਇਸ ਸਬੰਧੀ ਗਲ ਕਰਨ ਤੇ ਫਿਲਮਾਂ ਬਣਾਉਣ ਵਾਲੇ ਕਹਿ ਦਿੰਦੇ ਹਨ ਕਿ ਉਹਨਾਂ ਕੋਲ ਅਸਲੀ ਸਿੱਖ ਨਹੀਂ ਹੁੰਦੇ ਜਿਸ ਕਰਕੇ ਉਹ ਡੁਪਲੀਕੇਟ ਸਿੱਖਾਂ ਨਾਲ ਹੀ ਕੰਮ ਚਲਾਉਂਦੇ ਹਨ| ਉਹਨਾਂ ਕਿਹਾ ਕਿ ਇਸ ਮੁਕਾਬਲੇ ਦੇ ਜੇਤੂ ਨੌਜਵਾਨਾਂ ਨੂੰ ਫਿਲਮਾਂ ਵਿਚ ਜਾਣ ਦੇ ਮੌਕੇ ਵੀ ਮੁਹਈਆ ਕਰਵਾਏ  ਜਾਣਗੇ| ਉਹਨਾਂ ਕਿਹਾ ਕਿ ਸਾਬਤ ਸੂਰਤ ਸਿੱਖ ਨੌਜਵਾਨ ਹਰ ਖੇਤਰ ਵਿਚ ਹੀ ਤਰੱਕੀ ਕਰ ਸਕਦੇ ਹਨ|

Leave a Reply

Your email address will not be published. Required fields are marked *