ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ 4 ਦਿਨਾਂ ਸਾਲਾਨਾ ਗੁਰਮਤਿ ਸਮਾਗਮ 22 ਤੋਂ 25 ਮਾਰਚ ਤਕ

ਐਸ ਏ ਐਸ ਨਗਰ, 13 ਮਾਰਚ (ਸ.ਬ.) ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ 22 ਮਾਰਚ ਤੋਂ 25 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼, ਅਕਾਲ ਆਸ਼ਰਮ ਸੋਹਾਣਾ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਨੇ ਦੱਸਿਆ ਕਿ 22 ਮਾਰਚ ਨੂੰ ਸ਼ਾਮ 6 ਵਜੇ ਤੋਂ ਰਾਤ 11 ਵਜੇ ਤਕ ਹੋਣ ਵਾਲੇ ਇਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ੰਿਸੰਘ ਖਾਲਸਾ ਖੰਨੇ ਵਾਲੇ, ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਮਨੋਹਰ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ|
ਉਹਨਾਂ ਦਸਿਆ ਕਿ 23 ਮਾਰਚ ਨੂੰ ਸਵੇਰੇ 6 ਵਜੇ ਤੋਂ 8 .30 ਵਜੇ ਤੱਕ ਭਾਈ ਤੇਜਿੰਦਰ ਸਿੰਘ ਸ਼ਿਮਲੇ ਵਾਲੇ ਆਸਾ ਕੀ ਵਾਰ ਦਾ ਕੀਰਤਨ ਕਰਨਗੇ| ਇਸ ਉਪਰੰਤ ਸਵੇਰੇ 9.30 ਵਜੇ ਤੋਂ ਰਾਤ 11.30 ਵਜੇ ਤੱਕ ਹੋਣ ਵਾਲੇ ਕਥਾ ਕੀਰਤਨ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ , ਗੰ੍ਰਥੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਖੰਨੇ ਵਾਲੇ, ਭਾਈ ਮਹਿਲ ਸਿੰਘ (ਕਵੀਸ਼ਰੀ ਜਥਾ), ਭਾਈ ਗੁਰਪ੍ਰੀਤ ਸਿੰਘ ਲਾਂਡਰਾ ਢਾਡੀ ਜਥਾ, ਭਾਈ ਅਰਵਿੰਦਰ ਸਿੰਘ ਕਿੱਟੂ ਵੀਰ , ਭਾਈ ਹਰਵਿੰਦਰ ਸਿੰਘ ਸੋਹਾਣੇ ਵਾਲੇ, ਭਾਈ ਭਗਵਾਨ ਸਿੰਘ ਜੌਹਲ, ਭਾਈ ਪ੍ਰਦੀਪ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਸੈਕਟਰ 22, ਭਾਈ ਜਗਜੀਤ ਸਿੰਘ ਹੈਡ ਗੰ੍ਰਥੀ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ, ਭਾਈ ਬੂਟਾ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ, ਭਾਈ ਜਸਵਿੰਦਰ ਸਿੰਘ ਹੈਡ ਗੰ੍ਰਥੀ ਗੁਰਦੁਆਰਾ ਸਾਚਾ ਧੰਨ ਸਾਹਿਬ ਮੁਹਾਲੀ, ਗਿਆਨੀ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ, ਭਾਈ ਹਰਿੰਦਰ ਸਿੰਘ ਰੋਮੀ ਵੀਰ ਅੰਮ੍ਰਿਤਸਰ ਵਾਲੇ, ਭਾਈ ਰਵਿੰਦਰ ਸਿੰਘ ਦਿੱਲੀ ਵਾਲੇ, ਭਾਈ ਸੁਰਿੰਦਰ ਸਿੰਘ ਗੌਰੀ ਦੁਬਈ ਵਾਲੇ, ਭਾਈ ਅਤਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਅੰਬ ਸਾਹਿਬ, ਭਾਈ ਅਮਰਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ, ਭਾਈ ਸੁਖਦੀਪ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਸੈਕਟਰ 22, ਭਾਈ ਗੁਰਮੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ, ਭਾਈ ਗੁਰਦਿੱਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ, ਭਾਈ ਹਰਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਾਚਾ ਧੰਨ ਸਾਹਿਬ ਮੁਹਾਲੀ ਕਥਾ, ਕੀਰਤਨ ਅਤੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ|
24 ਮਾਰਚ ਨੂੰ ਸਵੇਰੇ 6 ਵਜੇ ਤੋਂ 8.30 ਵਜੇ ਤੱਕ ਆਸਾ ਕੀ ਵਾਰ ਦਾ ਕੀਰਤਨ ਭਾਈ ਰਣਧੀਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਰਨਗੇ, ਅੰਮ੍ਰਿਤ ਸੰਚਾਰ ਸਵੇਰੇ 10 ਵਜੇ ਹੋਵੇਗਾ ਅਤੇ ਕਥਾ ਕੀਰਤਨ ਸਮਾਗਮ ਸਵੇਰੇ 9.30 ਤੋਂ ਰਾਤ 10.30 ਵਜੇ ਤੱਕ ਹੋਵੇਗਾ, ਜਿਸ ਵਿਚ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ,ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ, ਬਾਬਾ ਜਸਵੰਤ ਸਿੰਘ ਲੁਧਿਆਣੇ ਵਾਲੇ, ਮਹੰਤ ਕਾਹਨ ਸਿੰਘ ਗੋਨਿਆਣਾ ਮੰਡੀ ਵਾਲੇ, ਭਾਈ ਸਾਹਿਬ ਭਾਈ ਪਿੰਦਰ ਪਾਲ ਸਿੰਘ, ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ, ਪ੍ਰਿੰਸੀਪਲ ਸੁਖਵੰਤ ਸਿੰਘ, ਭਾਈ ਤਜਿੰਦਰ ਸਿੰਘ ਖੰਨੇ ਵਾਲੇ, ਭਾਈ ਉਂਕਾਰ ਸਿੰਘ ਊਨੇ ਵਾਲੇ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਸੰਤ ਬਾਬਾ ਜਗਮੋਹਨ ਸਿੰਘ ਯਮੁਨਾਨਗਰ ਵਾਲੇ, ਸੰਤ ਅੰਮ੍ਰਿਤਪਾਲ ਸਿੰਘ, ਗੁਰਦੁਆਰਾ ਟਿਕਾਣਾ ਸਾਹਿਬ ਦਿੱਲੀ, ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਵੰਤ ਸਿੰਘ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਭਾਈ ਵਿਨੀਤ ਸਿੰਘ ਭਾਈ ਕਰਮਜੀਤ ਸਿੰਘ ਦਿੱਲੀ ਵਾਲੇ ਮਨੋਹਰ ਕੀਰਤਨ, ਕਥਾ, ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ|
ਉਹਨਾਂ ਦੱਸਿਆ ਕਿ 25 ਮਾਰਚ ਨੂੰ ਸਵੇਰੇ 6 ਵਜੇ ਤੋਂ 8 .30 ਵਜੇ ਤੱਕ ਆਸਾ ਕੀ ਵਾਰ ਦਾ ਕੀਰਤਨ ਭਾਈ ਸ਼ੌਕੀਣ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਰਨਗੇ| ਇਸ ਮੌਕੇ ਕਥਾ ਕੀਰਤਨ ਸਮਾਗਮ ਸਵੇਰੇ 8.30 ਵਜੇ ਤੋਂ ਰਾਤ 10.30 ਵਜੇ ਤੱਕ ਹੋਵੇਗਾ, ਜਿਸ ਵਿੱਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ, ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਗਿਆਨੀ ਨਰਿੰਦਰ ਸਿੰਘ ਗੁਰਦੁਆਰਾ ਦੂਖਨਿਵਾਰਨ ਸਾਹਿਬ ਸਰੀ ਕੈਨੇਡਾ, ਸੂਫੀ ਸੰਤ ਗੁਲਾਮ ਹੈਦਰ ਕਾਦਰੀ, ਬੀਬੀ ਮਨਦੀਪ ਕੌਰ ਖਾਲਸਾ ਲੁਧਿਆਣ ਵਾਲੇ, ਭਾਈ ਇੰਦਰਪ੍ਰੀਤ ਸਿੰਘ ਸੋਹਾਣੇ ਵਾਲੇ, ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ, ਭਾਈ ਰਵਿੰਦਰ ਸਿੰਘ ਹਜੂਰੀ ਸ੍ਰੀ ਦਰਬਾਰ ਸਾਹਿਬ , ਭਾਈ ਕਰਨੈਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਓਂਕਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਭਾਈ ਅਰਸ਼ਦੀਪ ਸਿੰਘ ਲੁਧਿਆਣੇ ਵਾਲੇ, ਗੁਰਸ਼ਬਦ ਪ੍ਰਚਾਰ ਸਭਾ ਸੋਹਾਣਾ ਵਲੋਂ ਮਨੋਹਰ ਕੀਰਤਨ, ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ|
ਉਹਨਾਂ ਦੱਸਿਆ ਕਿ 23 ਅਤੇ 24 ਮਾਰਚ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ਟਰੱਸਟ ਵਲੋਂ ਸੋਹਾਣਾ ਹਸਪਤਾਲ ਵਿਖੇ ਮੈਗਾ ਫ੍ਰੀ ਸਰਜਰੀ ਕੈਂਪ ਵੀ ਲਗਾਇਆ ਜਾਵੇਗਾ ਅਤੇ ਇਸ ਦੌਰਾਨ ਲੋੜਵੰਦ ਮਰੀਜਾਂ ਦੇ ਅੱਖਾਂ, ਹੱਡੀਆਂ-ਜੋੜਾਂ, ਜਨਰਲ ਸਰਜਰੀ, ਦਿਲ ਦੇ ਰੋਗਾਂ, ਕੰਨ , ਨੱਕ , ਗਲੇ ਦੇ ਅਪਰੇਸ਼ਨ ਮੁਫਤ ਕੀਤੇ ਜਾਣਗੇ| 25 ਮਾਰਚ ਨੂੰ ਸਵੇਰੇ 10 ਵਜੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ|

Leave a Reply

Your email address will not be published. Required fields are marked *