ਗੁਰਦੁਆਰਾ ਤਾਲਮੇਲ ਕਮੇਟੀ ਦੇ ਅਹੁਦੇਦਾਰ ਥਾਪੇ

ਐਸ ਏ ਐਸ ਨਗਰ, 5 ਅਕਤੂਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ ਨੇ ਆਪਣੇ ਹੱਕਾਂ ਦੀ ਵਰਤੋਂ ਕਰਦੇ ਹੋਏ ਅਗਲੇ ਦੋ ਸਾਲ ਲਈ ਤਾਲਮੇਲ ਕਮੇਟੀ ਦੇ ਅਹੁਦੇਦਾਰ ਨਾਮਜਦ ਕਰ ਦਿਤੇ ਹਨ| ਉਹਨਾਂ ਵੱਲੋਂ ਜਾਰੀ ਸੂਚੀ ਅਨੁਸਾਰ ਸ. ਹਰਿਦਿਆਲ ਸਿੰਘ ਮਾਨ ਨੂੰ  ਚੇਅਰਮੈਨ, ਸ. ਸਵਰਨ ਸਿੰਘ ਭੁੱਲਰ ਅਤੇ ਸ. ਜਸਵੰਤ ਸਿੰਘ ਭੁੱਲਰ ਨੂੰ ਵਾਈਸ ਚੇਅਰਮੈਨ, ਸ. ਮਨਜੀਤ ਸਿੰਘ ਮਾਨ, ਸ. ਅਮਰਜੀਤ ਸਿੰਘ ਪਾਹਵਾ ਅਤੇ ਸੋਹਣ ਸਿੰਘ ਸੂਦ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਮਨਮੋਹਨ ਸਿੰਘ ਲੰਗ, ਸ. ਭੁਪਿੰਦਰ ਸਿੰਘ ਫੇਜ਼-6, ਸ. ਸੁਰਿੰਦਰ ਸਿੰਘ ਕਲੇਰ, ਸ. ਜਸਵਿੰਦਰ ਸਿੰਘ ਫੇਜ਼-9, ਸ. ਹਰਵਿੰਦਰ ਸਿੰਘ ਫੇਜ਼-5 ਅਤੇ ਸ. ਜਸਵੀਰ ਸਿੰਘ (ਭਾਈ ਜੈਤਾ ਜੀ) ਨੂੰ ਮੀਤ ਪ੍ਰਧਾਨ, ਸ. ਬਲਵਿੰਦਰ ਸਿੰਘ ਟੋਹੜਾ ਨੂੰ ਜਨਰਲ ਸਕੱਤਰ, ਸ. ਤਰਲੋਚਨ ਸਿੰਘ (ਸਾਚਾ ਧੰਨ) ਨੂੰ ਸਕੱਤਰ, ਸ. ਕਰਮ ਸਿੰਘ ਬੱਬਰਾ, ਸ. ਸਿੰਗਾਰਾ ਸਿੰਘ ਸੈ. 68 ਅਤੇ ਸ. ਹਰਪਤਾਲ ਸਿੰਘ ਸੋਢੀ ਨੂੰ ਮੀਤ ਸਕੱਤਰ, ਸ. ਨਿਰਮਲ ਸਿੰਘ ਭੁਰਜੀ ਨੂੰ ਕੈਸ਼ੀਅਰ, ਸ. ਦਿਆਲ ਸਿੰਘ ਅਤੇ  ਸ. ਕਰਮ ਸਿੰਘ ਮੁਹਾਲੀ ਪਿੰਡ ਨੂੰ ਮੀਤ ਕੈਸ਼ੀਅਰ, ਸ. ਗੁਰਚਰਨ ਸਿੰਘ ਨਨੰੜਾ ਨੂੰ ਪ੍ਰੈਸ ਸਕੱਤਰ, ਸ. ਪਰਮਜੀਤ ਸਿੰਘ ਗਿੱਲ ਨੂੰ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਸ. ਭਜਨ ਸਿੰਘ 3ਬੀ1 ਨੂੰ ਸਕੱਤਰ ਧਰਮ ਪ੍ਰਚਾਰ, ਸੰਤ ਸੁਰਿੰਦਰ ਸਿੰਘ, ਸੰਤ ਉਮਰਾਉ ਸਿੰਘ ਅਤੇ ਸ. ਮਨਜੀਤ ਸਿੰਘ ਭੱਲਾ ਨੂੰ ਵਾਈਸ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਬਣਾਇਆ ਗਿਆ ਹੈ|
ਇਸ ਤੋਂ ਇਲਾਵਾ ਸਰਵਸ੍ਰੀ ਕੁਲਵੰਤ ਸਿੰਘ ਫੇਜ਼-2, ਸੁਰਜੀਤ ਸਿੰਘ ਮਠਾਰੂ, ਸ. ਸਤਪਾਲ ਸਿੰਘ ਬਾਗੀ, ਪ੍ਰੀਤਮ ਸਿੰਘ ਫੇਜ਼-1, ਤਰਲੋਚਨ ਸਿੰਘ (ਭਗਤ ਨਾਮ ਦੇਵ ਜੀ), ਨਿਸ਼ਾਨ ਸਿੰਘ ਸੈਕਟਰ 69, ਹਰਦੀਪ ਸਿੰਘ ਫੇਜ਼-2, ਬਲਵਿੰਦਰ ਸਿੰਘ ਸਾਗਰ, ਬਲਬੀਰ ਸਿੰਘ ਭੰਮਰਾ, ਕੰਵਲਦੀਪ ਸਿੰਘ ਮਾਣਕੂ ਨੂੰ ਕਾਰਜਕਾਰਨੀ ਕਮੇਟੀ ਦੇ ਮੈਂਬਰ ਨਾਮਜਦ ਕੀਤਾ ਗਿਆ ਹੈ|

Leave a Reply

Your email address will not be published. Required fields are marked *