ਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ
ਐਸ ਏ ਐਸ ਨਗਰ, 9 ਦਸੰਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਦੀ ਇਕ ਮੀਟਿੰਗ ਸ ਜੋਗਿੰਦਰ ਸਿੰਘ ਸੋਂਧੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਫੇਜ਼ ਚਾਰ ਵਿੱਚ ਹੋਈ, ਜਿਸ ਵਿੱਚ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵਲੋਂ ਕੀਤੇ ਗਏ ਅੰਦੋਲਨ ਦੀ ਹਮਾਇਤ ਕੀਤੀ ਗਈ|
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਗੁਰਦੁਆਰਾ ਤਾਲਮੇਲ ਕਮੇਟੀ ਵੱਲੋਂ ਇਕ ਜਥਾ ਜਲਦੀ ਹੀ ਲੋੜੀਂਦੀਆਂ ਵਸਤੂਆਂ, ਸਾਮਾਨ , ਰਾਸ਼ਨ, ਬਿਸਤਰੇ ਆਦਿ ਲੈ ਕੇ ਦਿੱਲੀ ਰਵਾਨਾ ਹੋਵੇਗਾ|