ਗੁਰਦੁਆਰਾ ਫੇਜ-4 ਵਿਖੇ ਵਿਸ਼ੇਸ਼ ਰੋਗ ਨਿਵਾਰਣ ਕੈਂਪ ਭਲਕੇ ਤੋਂ

ਮੁਹਾਲੀ 9 ਅਕਤੂਬਰ (ਸ.ਬ.) ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਫੇਜ਼-4, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਸਰਬ ਰੋਗ ਕਾ ਅਉਖਦੁ  ਨਾਮੁ ਮਿਸ਼ਨ, ਸੈਕਟਰ 11, ਚੰਡੀਗੜ੍ਹ ਦੇ ਸਹਿਯੋਗ ਨਾਲ 10 ਅਕਤੂਬਰ ਤੋਂ 14 ਅਕਤੂਬਰ ਤੱਕ,  ਦੁਪਹਿਰ 2.30 ਵਜੇ ਤੋਂ ਰਾਤ 8.00 ਤੱਕ ਵਿਸ਼ੇਸ਼ ਰੋਗ ਨਿਵਾਰਣ ਕੈਂਪ ਲਗਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ:  ਅਮਰਜੀਤ ਸਿੰਘ ਪਾਹਵਾ, ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਮਿਸ਼ਨ ਵਲੋਂ ਸਾਲ 1983 ਤੋਂ ਦੇਸ਼ਾਂ/ਵਿਦੇਸ਼ਾਂ ਵਿੱਚ ਅਜਿਹੇ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਹਰ ਕਿਸਮ ਦੀ ਬਿਮਾਰੀ ਦਾ ਇਲਾਜ ਨਾਮ-ਗੁਰਬਾਣੀ ਨਾਲ ਕੀਤਾ ਹੈ| ਇਲਾਜ ਲਈ ਕਿਸੇ ਕਿਸਮ ਦੀ ਕੋਈ ਦਵਾਈ ਆਦਿ ਨਹੀਂ ਦਿੱਤੀ ਜਾਂਦੀ|

Leave a Reply

Your email address will not be published. Required fields are marked *