ਗੁਰਦੁਆਰਾ ਸਾਚਾ ਧਨੁ ਸਾਹਿਬ ਦੀ ਕਮੇਟੀ ਦੀ ਚੋਣ ਕਰਵਾਉਣ ਵਾਲੇ ਚੋਣ ਕਮਿਸ਼ਨ ਦੇ 4 ਮੈਂਬਰਾਂ ਖਿਲਾਫ ਮਾਮਲਾ ਦਰਜ

ਐਸ.ਏ.ਐਸ.ਨਗਰ, 5 ਸਤੰਬਰ (ਸ.ਬ.) ਮੁਹਾਲੀ ਪੁਲੀਸ ਨੇ ਸਥਾਨਕ ਫੇਜ਼ 3 ਬੀ 1 ਵਿੱਚ ਸਥਿਤ ਗੁਰਦੁਆਰਾ ਸਾਚਾ ਧਨ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਿੱਲ ਦੀ ਸ਼ਿਕਾਇਤ ਤੇ ਗੁਰਦੁਆਰਾ ਸਾਹਿਬ ਦੀ ਚੋਣ ਕਰਵਾਉਣ ਲਈ ਬਣਾਏ ਗਏ ਚੋਣ ਕਮਿਸ਼ਨ ਦੇ ਚਾਰ ਮੈਂਬਰਾਂ ਜਸਵੰਤ ਸਿੰਘ ਵਾਸੀ ਫੇਜ਼ 3ਏ, ਮਨਜੀਤ ਸਿੰਘ ਵਾਸੀ ਫੇਜ਼ ਤਿੰਨ ਬੀ1, ਅਜੀਤ ਸਿੰਘ ਵਾਸੀ  ਫੇਜ਼ 3ਬੀ2 ਅਤੇ ਹਰਦੇਵ ਸਿੰਘ ਵਾਸੀ ਫੇਜ਼ 3ਬੀ1 ਦੇ ਖਿਲਾਫ ਆਈ ਪੀ ਸੀ ਦੀ ਧਾਰਾ 420, 406,120 ਬੀ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ|
ਇਹ ਮਾਮਲਾ ਗੁਰਦੁਆਰਾ ਸਾਹਿਬ ਦੀ ਚੋਣ ਨਾਲ ਜੁੜਿਆ ਹੋਇਆ ਹੈ| ਇਸ ਸੰਬਧੀ ਸ੍ਰ. ਪਰਮਜੀਤ ਸਿੰਘ ਗਿਲ ਵਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਇਹਨਾਂ ਵਿਅਕਤੀਆਂ ਵਲੋਂ ਇੱਕ ਧਿਰ ਨੂੰ ਹੀ ਸਾਰਾ ਕਾਰਜ ਸੌਂਪ           ਦੇਣ ਦੀ ਇਕਪਾਸੜ ਕਾਰਵਾਈ ਦੇ ਤਹਿਤ ਸਾਰੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੋਰੋਨਾ ਨਿਯਮਾਂ ਦੀਆਂ ਅਤੇ ਭਾਰਤ ਸਰਕਾਰ ਦੇ ਮਾਪਦੰਡਾਂ ਨੂੰ ਵੀ ਨੁਕਰੇ ਲਗਾ ਕੇ ਆਪਣੇ ਸਾਥੀਆਂ ਨੂੰ ਲਾਭ ਦਿਵਾਉਣ ਲਈ ਪੁਰਾਣੀ ਕਮੇਟੀ ਤੋਂ ਦਫਤਰ ਦੀਆਂ ਚਾਬੀਆਂ ਲੈ ਲਈਆਂ| 
ਉਹਨਾਂ ਸ਼ਿਕਾਇਤ ਦਿੱਤੀ ਸੀ ਕਿ ਬਾਅਦ ਵਿੱਚ ਚੋਣ ਕਮਿਸ਼ਨ ਨੇ ਆਪਣੇ ਪੱਧਰ ਤੇ ਚੋਣ ਕਰਵਾਈ ਜਿਸ ਵਿੱਚ ਆਪਣੇ ਹੀ ਬੰਦੇ ਨੂੰ ਪ੍ਰਧਾਨ ਅਤੇ ਬਾਕੀ ਕਾਰਜ ਦੀ ਸਹਿਮਤੀ ਦੇ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਆਪਣੇ ਢੰਗ ਨਾਲ ਚਲਾਉਣ ਲਈ ਬਾਹਰੀ ਬੰਦਿਆਂ ਦੀ ਮੱਦਦ ਨਾਲ ਆਪ ਹੁਦਰੀਆਂ ਵੀ ਸ਼ੁਰੂ ਕਰ ਦਿੱਤੀਆਂ| ਬਾਅਦ ਵਿੱਚ ਚੋਣ ਕਮਿਸ਼ਨ ਨੇ ਆਪਣੇ ਪੱਧਰ ਤੇ ਚੋਣ ਕਰਵਾਈ ਜਿਸ ਵਿੱਚ ਆਪਣੇ ਹੀ ਬੰਦੇ ਨੂੰ ਪ੍ਰਧਾਨ ਅਤੇ ਬਾਕੀ ਕਾਰਜ ਦੀ ਸਹਿਮਤੀ ਦੇ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਆਪਣੇ ਢੰਗ ਨਾਲ ਚਲਾਉਣ ਲਈ ਬਾਹਰੀ ਬੰਦਿਆਂ ਦੀ ਮੱਦਦ ਨਾਲ ਆਪ ਹੁਦਰੀਆਂ ਵੀ ਸ਼ੁਰੂ ਕਰ ਦਿੱਤੀਆਂ|
ਸ੍ਰ. ਪਰਮਜੀਤ ਸਿੰਘ ਗਿਲ ਨੇ ਦੱਸਿਆ ਕਿ  ਸਾਚਾ ਧਨੁ ਸਾਹਿਬ ਦੀ ਕਮੇਟੀ ਦੀ ਮਿਆਦ ਮਾਰਚ ਮਹੀਨੇ ਵਿੱਚ ਖਤਮ ਹੋਣੀ ਸੀ ਅਤੇ ਅਗਲੀ ਚੋਣ ਕਰਵਾਈ ਜਾਣੀ ਸੀ ਪਰੰਤੂ ਕੋਰੋਨਾ ਵਾਇਰਸ ਫੈਲਣ ਕਰਕੇ ਇਸਦੀ ਮਿਆਦ ਅੱਗੇ ਕੀਤੀ ਗਈ ਅਤੇ ਕੰਮ ਚਲਾਉਣ ਲਈ ਕਮੇਟੀ ਬਣਾ ਦਿੱਤੀ ਗਈ| ਇਸ ਦੌਰਾਨ ਚੋਣ ਕਰਵਾਉਣ ਲਈ ਚੋਣ ਕਮਿਸ਼ਨ ਵੀ ਬਣਾ ਦਿੱਤਾ ਗਿਆ ਤਾਂ ਕਿ ਚੋਣ ਪ੍ਰਕ੍ਰਿਆ ਦਾ ਕਾਰਜ ਕੀਤਾ ਜਾ ਸਕੇ| ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਆਪਣੇ ਮਨਸੂਬੇ ਬਦਲ ਲਏ ਅਤੇ ਇੱਕ ਧਿਰ ਨੂੰ ਹੀ ਸਾਰਾ ਕਾਰਜ ਸੌਂਪ ਦੇਣ ਦੀ ਇਕਪਾਸੜ ਕਾਰਵਾਈ ਕਰਨ ਦੇ ਤਹਿਤ ਦਫਤਰ ਦੀਆਂ ਚਾਬੀਆਂ ਲੈ ਲਈਆਂ ਜਿਸਦਾ ਸੰਗਤ ਨੇ ਸਮੇਂ ਸਮੇਂ ਤੇ ਵਿਰੋਧ ਵੀ ਕੀਤਾ ਪਰ ਚੋਣ ਕਮਿਸ਼ਨ ਨੇ ਆਪ ਹੁਦਰੀਆਂ ਜਾਰੀ ਰੱਖੀਆਂ| ਉਹਨਾਂ ਕਿਹਾ ਕਿ ਉਹਨਾਂ ਨੇ ਇਸ ਕਰਕੇ ਚਾਬੀਆਂ ਦੇ ਦਿੱਤੀਆਂ ਕਿ ਸੰਗਤ ਦਾ ਕਾਰਜ ਹੈ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਪਰ ਉਹ ਨਹੀਂ ਸਨ ਜਾਣਦੇ ਕਿ ਇਸ ਪਿੱਛੇ ਚੋਣ ਕਮਿਸ਼ਨ ਦਾ ਅਸਲ ਮਕਸਦ ਕੁੱਝ ਹੋਰ ਹੈ| 
ਉਹਨਾਂ ਕਿਹਾ ਕਿ ਜਦੋਂ ਚੋਣ ਕਮਿਸ਼ਨ ਵਲੋਂ ਮਨਮਰਜੀ ਨਾਲ ਆਪਣੇ ਧੜੇ ਦਾ ਪ੍ਰਧਾਨ ਬਣਾ ਦਿੱਤਾ ਤਾਂ ਉਹਨਾਂ ਅਤੇ ਗੁਰਦੁਆਰਾ ਸਾਹਿਬ ਦੇ ਹੋਰਨਾਂ ਮੈਂਬਰਾਂ ਵਲੋਂ ਜਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ| ਉਹਨਾਂ ਕਿਹਾ ਕਿ ਇਸ ਤੋਂ ਬਾਅਦ ਹੋਈ ਤਫਤੀਸ਼ ਤੋਂ ਬਾਅਦ ਤੇ ਪੁਲੀਸ ਵਲੋਂ ਕਾਨੂੰਨੀ ਮਾਹਿਰਾਂ ਦੀ ਸਲਾਹ ਅਨੁਸਾਰ ਚੋਣ ਕਮਿਸ਼ਨ ਦੇ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ| 

Leave a Reply

Your email address will not be published. Required fields are marked *