ਗੁਰਦੁਆਰਾ ਸਾਚਾ ਧਨ ਤੋਂ ਸਾਹਿਬਜਾਦੇ ਯਾਦਗਾਰੀ ਮਾਰਚ ਦਾ ਆਯੋਜਨ

ਐਸ.ਏ.ਐਸ.ਨਗਰ, 24 ਦਸੰਬਰ (ਸ.ਬ.) ਗੁਰਦੁਆਰਾ ਸਾਚਾ ਧਨ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟ੍ਰਾਈਸਿਟੀ ਜੋਨ ਵੱਲੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਹਿਬਜ਼ਾਦੇ ਯਾਦਗਾਰੀ ਮਾਰਚ ਆਯੋਜਿਤ ਕੀਤਾ ਗਿਆ|
ਇਹ ਮਾਰਚ ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼-3ਬੀ1 ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੀਆਂ ਮੁੱਖ ਮਾਰਕੀਟਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਫੇਜ਼-11 ਵਿਖੇ ਜਾ ਕੇ ਸਮਾਪਤ ਹੋਇਆ| ਇਸ ਮਾਰਚ ਦੇ ਰਸਤੇ ਵਿੱਚ ਸ਼ਰਧਾਲੂਆਂ ਵੱਲੋਂ ਮਾਰਚ ਵਿੱਚ ਸ਼ਾਮਲ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਮਾਰਚ ਵਿੱਚ ਸਕੂਲੀ ਬੱਚਿਆਂ ਦੇ ਨਾਲ ਵੱਡੀ ਗਿਣਤੀ ਸੰਗਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ| ਗੁ.ਸਾਚਾ ਧਨੁ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਸ਼ਾਮਲ ਸੰਗਤਾਂ ਦਾ ਧੰਨਵਾਦ ਕੀਤਾ|
ਇਸ ਦੌਰਾਨ ਜ਼ਿਲ੍ਹਾ ਅਕਾਲੀ ਦਲ ਮੁਹਾਲੀ ਦੇ ਦਫਤਰ 3ਬੀ1 ਅੱਗੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪਰਮਜੀਤ ਸਿੰਘ ਕਾਹਲੋਂ ਨੇ ਮਾਰਚ ਦਾ ਸਵਾਗਤ ਕੀਤਾ ਅਤੇ ਸ਼ਰਧਾਲੂਆਂ ਲਈ ਲੰਗਰ ਲਾਇਆ| ਇਸ ਮੌਕੇ ਗੁਰਮੁਖ ਸਿੰਘ ਸੋਹਲ, ਕੁਲਦੀਪ ਕੌਰ ਕੰਗ, ਬਲਜੀਤ ਸਿੰਘ ਕੁੰਭੜਾ, ਕੰਵਲਜੀਤ ਰੂਬੀ, ਪਰਵਿੰਦਰ ਸਿੰਘ ਤਸਿੰਬਲੀ, ਆਰਤੀ ਸ਼ਰਮਾ, ਅਰੁਣ ਸੂਦ, ਅਸ਼ੋਕ ਝਾਅ, ਜਸਵੀਰ ਕੌਰ ਅਤਲੀ (ਸਾਰੇ ਐਮ ਸੀ), ਹਰਿੰਦਰ ਸਿੰਘ ਖਹਿਰਾ, ਪੰਜਾਬ ਸਿੰਘ ਕੰਗ, ਅਰਵਿੰਦਰ ਸਿੰਘ ਬਿਨੀ, ਕੁਲਦੀਪ ਸਿੰਘ ਤਹਿਸੀਲਦਾਰ, ਹਰਵਿੰਦਰ ਸਿੰਘ ਡੀ ਐਮ, ਰਵਿੰਦਰ ਸਿੰਘ, ਗੁਰਮੇਲ ਸਿੰਘ ਮੌਜੇਵਾਲ, ਸੁਰਿੰਦਰ ਸਿੰਘ, ਜਗਦੀਸ਼ ਸਿੰਘ, ਬੇਅੰਤ ਸਿੰਘ, ਸੁਰਮੁਖ ਸਿੰਘ ਨੰਬਰਦਾਰ, ਅਰਬਿੰਦਰ ਸਿੰਘ, ਹਰਪ੍ਰੀਤ ਸਿੰਘ ਤੂਰ, ਸਿਕੰਦਰ ਬਾਜਵਾ ਮੌਜੂਦ ਸਨ|
ਇਸੇ ਤਰ੍ਹਾਂ ਫੇਜ਼-7 ਦੀ ਮਾਰਕੀਟ ਵਿੱਚ ਸਾਹਿਬਜ਼ਾਦੇ ਯਾਦਗਾਰੀ ਮਾਰਚ ਦਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਲਾਇਆ ਗਿਆ| ਇਸ ਮੌਕੇ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ, ਜ.ਸਕੱਤਰ ਸਰਬਜੀਤ ਸਿੰਘ ਪਾਰਸ, ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਵੋਹਰਾ, ਬੀ ਐਨ ਸ਼ਰਮਾ, ਪਰਮਜੀਤ ਸਿੰਘ, ਜੇ. ਪੀ.ਸਿੰਘ ਲੇਬਰ ਕਮਿਸ਼ਨਰ ਪਟਿਆਲਾ, ਦਵਿੰਦਰ ਸਿੰਘ , ਗੁਰਪ੍ਰੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *