ਗੁਰਦੁਆਰਾ ਸਾਚਾ ਧੰਨੁ ਸਾਹਿਬ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ

ਐਸ ਏ ਐਸ ਨਗਰ, 23 ਜੂਨ (ਸ.ਬ.) ਗੁਰਦੁਆਰਾ ਸਾਚਾ ਧਨੁ ਸਾਹਿਬ, ਫੇਜ਼-3ਬੀ1 ਵਿਖੇ ਗੁਰਦੁਆਰਾ ਕਮੇਟੀ ਅਤੇ ਜੇ ਪੀ ਆਈ ਹਸਪਤਾਲ ਵਲੋਂ ਅੱਖਾਂ ਦਾ ਮੁਫਤ ਜਾਂਚ ਕਂੈਪ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਜੇ ਪੀ ਆਈ ਹਸਪਤਾਲ ਦੀ ਟੀਮ ਦੇ ਡਾਕਟਰ ਜੇ ਪੀ ਸਿੰਘ, ਡਾਕਟਰ ਸੰਜੈ ਮਿਤਰਾ ਅਤੇ ਡਾ. ਆਭਾ ਵਧਵਾ ਵਲੋਂ 225 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ|
ਇਸ ਮੌਕੇ ਡਾ. ਜੇ ਪੀ ਸਿੰਘ ਨੇ ਦੱਸਿਆ ਕਿ ਜਿਹੜੇ ਮਰੀਜਾਂ ਦੀਆਂ ਅੱਖਾਂ ਦੇ ਆਪਰੇਸ਼ਨ ਕੀਤੇ ਜਾਣੇ ਹਨ, ਉਹ ਜੇ ਪੀ ਆਈ ਹਸਪਤਾਲ ਵਿੱਚ ਮੁਫਤ ਕੀਤੇ ਜਾਣਗੇ| ਇਸ ਮੌਕੇ ਅੱਖਾਂ ਵਿੱਚ ਭਾਰਤੀ ਲਂੈਸ ਪਾਏ ਜਾਣਗੇ ਅਤੇ ਹਸਪਤਾਲ ਵਲੋਂ ਐਨਕਾਂ ਮੁਫਤ ਦਿੱਤੀਆਂ ਜਾਣਗੀਆਂ| ਇਸ ਮੌਕੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਹਸਪਤਾਲ ਵਲੋਂ ਹੀ ਹੋਵੇਗਾ|
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਅਰਵਿੰਦਰ ਸਿੰਘ, ਜਨਰਲ ਸਕੱਤਰ ਬਲਜਿੰਦਰ ਸਿੰਘ, ਖਜਾਨਚੀ ਜਸਵੀਰ ਸਿੰਘ, ਲੰਗਰ ਇੰਚਾਰਜ ਇਕਬਾਲ ਸਿੰਘ, ਡਿਸਪੈਂਸਰੀ ਇੰਚਾਰਜ ਜਤਿੰਦਰ ਸਿੰਘ ਅਤੇ ਹਰਦੇਵ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *