ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼ 6 ਦਾ ਸੋਧਿਆ ਹੋਇਆ ਸੰਵਿਧਾਨ ਰਿਲੀਜ਼

ਐਸ.ਏ.ਐਸ.ਨਗਰ, 5 ਅਗਸਤ (ਸ.ਬ.) ਗੁਰਦੁਆਰਾ  ਸਾਹਿਬਜ਼ਾਦਾ ਅਜੀਤ ਸਿੰਘ ਫੇਜ਼ 6 ਵਿੱਚ ਸਮੇਂ ਦੀ ਮੰਗ ਅਤੇ ਬਦਲਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਪੁਰਾਣੇ ਸੰਵਿਧਾਨ ਵਿੱਚ ਕੁਝ ਤਰਮੀਮਾਂ ਅਤੇ ਸੋਧਾਂ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ          ਬਲਦੇਵ ਸਿੰਘ ਸਿੱਧੂ ਵੱਲੋਂ ਰਲੀਜ ਕੀਤਾ ਗਿਆ ਹੈ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸੈਕਟਰੀ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸੁਚੱਜੇ ਪ੍ਰਬੰਧ ਲਈ ਇੱਕ ਸੱਤ ਮੈਂਬਰੀ ਪ੍ਰਬੰਧਕ                ਕਮੇਟੀ ਹਰ ਦੋ ਸਾਲ ਬਾਅਦ ਮੈਂਬਰਾਂ ਵਿੱਚੋਂ ਹੀ ਚੋਣ ਰਾਹੀਂ ਬਣਾਈ             ਜਾਵੇਗੀ ਜਿਸ ਵਿੱਚ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਮੀਤ ਸਕੱਤਰ, ਖਜ਼ਾਨਚੀ, ਮੀਤ ਖਜ਼ਾਨਚੀ ਅਤੇ ਸਟੋਰ ਕੀਪਰ ਸ਼ਾਮਿਲ ਹੋਣਗੇ|
ਉਹਨਾਂ ਦੱਸਿਆ ਕਿ ਇਸ ਪ੍ਰਬੰਧਕ ਕਮੇਟੀ ਦੇ ਮੈਂਬਰ ਲਗਾਤਾਰ ਦੋ ਪੜਾਆਂ ਤੋਂ ਵੱਧ ਆਪਣੇ ਅਹੁਦੇ ਤੇ ਰਹਿਣ ਦੇ ਹੱਕਦਾਰ ਨਹੀਂ ਹੋਣਗੇ| ਪ੍ਰਬੰਧਕ         ਕਮੇਟੀ ਦੇ 7 ਮੈਂਬਰਾਂ ਤੋਂ ਇਲਾਵਾ 14 ਹੋਰ ਮੈਂਬਰਾਂ ਨੂੰ ਪ੍ਰਧਾਨ ਬਾਕੀ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਨਾਮਜ਼ਦ ਕਰੇਗਾ ਤਾਂ ਜੋ ਗੁਰਦੁਆਰਾ ਸਾਹਿਬ ਲਈ 21 ਮੈਂਬਰੀ ਕਾਰਜਕਾਰੀ ਕਮੇਟੀ ਬਣ ਸਕੇ| ਇਸ ਕਾਰਜਕਾਰੀ ਕਮੇਟੀ ਦੇ 14 ਮੈਂਬਰ ਅਤੇ ਪ੍ਰਬੰਧਕ  ਕਮੇਟੀ ਦੇ 7 ਮੈਂਬਰਾਂ ਦੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਅਤੇ ਯੋਗ ਪ੍ਰਬੰਧ ਅਤੇ ਹੋਰ ਮਸਲਿਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਹੋਵੇਗੀ|
ਸੰਵਿਧਾਨ ਅਨੁਸਾਰ ਕਾਰਜਕਾਰੀ ਮੈਂਬਰ ਲਈ ਜਨਰਲ ਹਾਊਸ ਦਾ ਮੈਂਬਰ ਅਤੇ ਅੰਮ੍ਰਿਤਧਾਰੀ ਹੋਣਾ ਜ਼ਰੂਰੀ           ਹੋਵੇਗਾ| ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਵੀ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਧਰਮ ਦਾ ਮਾਰਗ ਦਰਸ਼ਨ                  ਕਰੇਗੀ|
ਇਸ ਮੌਕੇ ਕਾਰਜਕਾਰੀ ਕਮੇਟੀ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਲੱਖਣ ਸਿੰਘ  ਲਾਲੀ, ਜਸਮੇਰ ਸਿੰਘ ਬਾਠ, ਪਰਮਜੀਤ ਸਿੰਘ, ਕੁਲਦੀਪ ਸਿੰਘ, ਸੁਖਬੀਰ ਸਿੰਘ, ਰਸ਼ਪਾਲ ਸਿੰਘ ਢਿੱਲੋਂ, ਜਸਵੀਰ ਸਿੰਘ ਮੱਲੀ, ਮਹਿੰਦਰ ਸਿੰਘ, ਪ੍ਰਦੂਮਣ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਕੋਹਲੀ, ਰਲਾ ਸਿੰਘ ਅਤੇ ਸਰਵਨ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *