ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼ 2 ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ

ਐਸ.ਏ.ਐਸ ਨਗਰ 26 ਅਗਸਤ  (ਸ.ਬ.) ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼ 2 ਮੁਹਾਲੀ  ਵਿਖੇ ਸ੍ਰੀ ਗੁਰੂ ਨਾਨਕਂ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ ਵਿਆਹ ਪੁਰਬ  ਮਨਾਇਆ ਗਿਆ| ਕਰੋਨਾ ਮਹਾਂਮਾਰੀ ਦੇ ਪ੍ਰਕੋਪ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਸੰਗਤਾਂ ਵੱਲੋਂ  ਲੋੜੀਂਦੀ ਸਮਾਜਿਕ ਦੂਰੀ ਦਾ ਖਾਸ ਖਿਆਲ  ਰੱਖਿਆ ਗਿਆ ਅਤੇ ਇਸੇ ਕਰਕੇ ਲੰਗਰ ਲਈ ਪ੍ਰਸ਼ਾਦੇ ਵੀ  ਸੰਗਤਾਂ ਆਪਣੇ ਘਰਾਂ ਵਿੱਚੋਂ ਖੁਦ ਬਣਾ ਕੇ ਲਿਆਈਆਂ|
ਸਮਾਗਮ ਦੌਰਾਨ ਇਸਤਰੀ  ਸੱਤਸੰਗ ਸਭਾ ਵੱਲੋਂ ਆਪਣੇ ਘਰਾਂ ਅਤੇ ਗੁਰਦੁਆਰਾ ਸਾਹਿਬ  ਵਿੱਚ ਰੱਖੇ ਗਏ ਸਹਿਜ ਪਾਠਾਂ ਦਾ ਭੋਗ ਪਾਇਆ ਗਿਆ ਜਿਸ ਉਪਰੰਤ ਗੁਰੂਸਿਖ ਇਸਤਰੀ ਸਤਸੰਗ ਸਭਾ ਸੋਹਾਣਾ ਦੇ ਜੱਥੇ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ|
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਸੌਂਧੀ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਅਤੇ ਵਿਆਹ ਦੀ ਮਹੱਤਤਾ ਤੇ ਚਾਨਣ ਪਾਇਆ| ਅਰਦਾਸ ਦੀ ਸਮਾਪਤੀ ਤੋਂ ਬਾਅਦ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ| 
ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਅਤੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਦੇ ਇੰਚਾਰਜ ਅਮਰਜੀਤ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਸਾਧੂ  ਸਿੰਘ ਪੰਧੇਰ , ਸਰਬਜੀਤ ਸਿੰਘ  ਬਾਜਵਾ, ਕੁਲਵੰਤ ਸਿੰਘ, ਗੁਰਦੇਵ ਸਿੰਘ ਭਿੰਡਰ, ਮਨਜੀਤ ਸਿੰਘ ਭੱਲਾ ਅਤੇ ਹੋਰ ਸੰਗਤਾਂ ਨੇ ਹਾਜ਼ਰੀ ਭਰੀ|

Leave a Reply

Your email address will not be published. Required fields are marked *