ਗੁਰਦੁਆਰਾ ਸਾਹਿਬ ਫੇਜ਼-2 ਵਲੋਂ ਆਯੋਜਿਤ ਪ੍ਰਭਾਤਫੇਰੀ ਦਾ ਸਵਾਗਤ ਕੀਤਾ

ਐਸ. ਏ. ਐਸ ਨਗਰ, 25 ਦਸੰਬਰ (ਸ.ਬ.) ਦਸ਼ਮ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-2 ਮੁਹਾਲੀ ਵਲੋਂ ਵਿਸ਼ਾਲ ਪ੍ਰਭਾਤ ਫੇਰੀ ਦਾ ਅਯੋਜਨ ਕੀਤਾ ਗਿਆ| ਸਮਾਜਿਕ ਭਾਈਚਾਰਾ ਸੰਸਥਾ ਫੇਜ਼-2 ਮੁਹਾਲੀ ਅਤੇ ਸਥਾਨਕ ਗਲੀ ਮੱਹਲੇ ਨਿਵਾਸੀਆਂ ਨੇ ਮਿਲ ਕੇ ਪ੍ਰਭਾਤ ਫੇਰੀ ਦਾ ਸਵਾਗਤ ਬੜੇ ਸ਼ਰਧਾ-ਜੋਸ਼ ਭਾਵਨਾ ਅਤੇ ਉਤਸ਼ਾਹ ਨਾਲ ਕੀਤਾ| ਸੰਸਥਾ ਦੇ ਚੀਫ ਕੋਆਰਡੀਨੇਟਰ ਐਸ. ਐਸ.ਵਾਲੀਆ ਅਤੇ ਕੋਆਡੀਨੇਟਰ ਸ੍ਰੀ ਮੰਗਤ ਰਾਏ ਅਰੋੜਾ ਨੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਕਾਰ ਕੀਤਾ| ਸ੍ਰੀ ਅਰੋੜਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਕੌਮਾਂ ਆਪਣੇ ਸਤਿਕਾਰ ਯੋਗ ਗੁਰੂਆਂ, ਪੀਰਾਂ ਅਤੇ ਮਹਾ ਪੁਰਸ਼ਾਂ ਨੂੰ ਯਾਦ ਰੱਖਦੀਆਂ ਹਨ ਉਹ ਕੌਮਾਂ ਹਮੇਸ਼ਾ ਜਿੰਦਾ ਰਹਿੰਦੀਆਂ ਹਨ| ਪ੍ਰਭਾਤ ਫੇਰੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਏ. ਐਸ. ਬੈਂਸ, ਐਸ. ਐਸ . ਚਾਵਲਾ. ਰਛਪਾਲ ਸਿੰਘ ਪਰੀਤੀ, ਤਰਸੇਮ ਲਾਲ ਲਾਟਰੀ ਵਿਕਰੇਤਾ, ਸੁਰਿੰਦਰ ਸਿੰਘ ਫਰਨੀਚਰ ਵਾਲੇ, ਅਮਰ ਨਾਥ ਧੀਮਾਨ, ਭੁਪਿੰਦਰ ਸਿੰਘ, ਬੀ. ਐਮ. ਸੋਹੀ, ਸ੍ਰੀਮਤੀ ਦਰਸ਼ਨ ਕੌਰ, ਲਾਭ ਸਿੰਘ, ਹਮਸੋਕ ਮਿੱਤਲ, ਤੇਜਿੰਦਰ ਸਿੰਘ ਸੈਣੀ, ਸ਼ਾਮ ਲਾਲ ਜਿੰਦਲ, ਪਰੀਤਮ ਸਿੰਘ ਮਠਾੜੂ, ਮਦਨ ਲਾਲ ਕਰਿਆਨੇ ਵਾਲਾ, ਆਸ਼ਮਨ ਅਰੋੜਾ, ਅਜੇ ਕੁਮਾਰ ਅਤੇ ਹੋਰ ਪੰਤਵਤੇ ਹਾਜ਼ਿਰ ਸਨ|

Leave a Reply

Your email address will not be published. Required fields are marked *