ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ 25 ਵਾਂ ਕੁਸ਼ਤੀ ਦੰਗਲ  ਆਯੋਜਿਤ

ਐਸ. ਏ ਐਸ. ਨਗਰ , 6 ਨਵੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ 25 ਵੇਂ ਕੁਸ਼ਤੀ ਦੰਗਲ ਵਿੱਚ ਪੰਜਾਬ, ਹਰਿਆਣਾ, ਯੂ.ਪੀ. ਅਤੇ ਦਿੱਲੀ ਦੇ ਅਖਾੜਿਆਂ ਦੇ 400 ਤੋਂ ਵੀ ਵੱਧ ਪਹਿਲਵਾਨਾਂ ਨੇ ਹਿਸਾ ਲਿਆ| ਇਸ ਕੁਸ਼ਤੀ ਦੰਗਲ ਵਿੱਚ 196 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ| ਗਨੀ ਲੱਲੀਆ ਅਤੇ ਵਰੁਣ ਗੁੱਜਰ ਦਿੱਲੀ ਵਿਚਕਾਰ ਕਰਵਾਈ ਗਈ ਪਹਿਲੀ ਝੰਡੀ ਦੀ ਕੁਸ਼ਤੀ ਗਨੀ ਲੱਲੀਆ ਨੇ ਜਿੱਤੀ| ਦੂਜੀ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਖਲੀ ਬਾਰਨ ਵਿਚਕਾਰ ਹੋਈ ਜੋ ਕਿ ਬਹੁਤ ਹੀ ਫਸਵੀਂ ਰਹੀ ਅਤੇ ਅੰਤ ਵਿੱਚ ਬਰਾਬਰੀ ਤੇ ਰਹੀ|
ਕੁਸ਼ਤੀ ਦੰਗਲ ਤੋਂ ਬਿਨਾਂ ਪਹਿਲਵਾਨਾਂ ਨੇ ਆਪਣੇ ਸਰੀਰਕ ਤਾਕਤ ਦੇ ਕਈ ਤਰ੍ਹਾਂ ਦੇ ਕਰਤੱਬ ਵੀ ਵਿਖਾਏ| ਜਿਸ ਵਿੱਚ ਪਹਿਲਵਾਨ ਨੇ ਢਾਈ ਕੁਇੰਟਲ ਮਿੱਟੀ ਦੀ ਬੋਰੀ ਤੇ ਇੱਕ ਬੱਚਾ ਬਿਠਾ ਕੇ ਚੁੱਕਿਆ ਅਤੇ ਪਿੜ੍ਹ ਦਾ ਗੇੜਾ ਦਿੱਤਾ|  ਇੱਕ ਅਪਾਹਿਜ ਪਹਿਲਵਾਨ ਧਰਮਲਾਲ ਨੇ 80 ਕਿੱਲੋ ਵਜਨ ਦੰਦਾਂ ਨਾਲ ਚੁੱਕਿਆ|

Leave a Reply

Your email address will not be published. Required fields are marked *