ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਫੇਜ-4 ਵਿਖੇ ਪ੍ਰਕਾਸ਼ ਪੁਰਬ ਦੇ ਸਮਾਗਮ ਭਲਕੇ

ਐਸ ਏ ਐਸ ਨਗਰ, 4 ਜਨਵਰੀ (ਸ.ਬ.) ਸ੍ਰੀ ਗੁਰੂ ਗੌਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਫੇਜ਼-4, ਐਸ.ਏ.ਐਸ. ਨਗਰ  ਵਿਖੇ ਭਲਕੇ ਸਮਾਗਮ ਕਰਵਾਏ ਜਾ ਰਹੇ ਹਨ|  ਸ੍ਰ: ਅਮਰਜੀਤ ਸਿੰਘ ਪਾਹਵਾ, ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਦਸਿਆ ਕਿ 3 ਜਨਵਰੀ ਨੂੰ ਆਰੰਭ ਕਰਵਾਏ ਗਏ ਸ੍ਰੀ ਅਖੰਡ ਸਾਹਿਬ ਦੇ ਭੋਗ ਭਲਕੇ ਸਵੇਰੇ 6.30 ਤੋਂ 7.00 ਵਜੇ ਤੱਕ ਪੈਣਗੇ ਉਪਰੰਤ ਭਾਈ ਤੇਜਿੰਦਰ ਸਿੰਘ, ਹਜੂਰੀ ਰਾਗੀ ਸ੍ਰੀ ਆਸਾ ਕੀ ਵਾਰ ਜੀ ਦੇ ਕੀਰਤਨ ਕਰਨਗੇ| ਫੇਜ਼-4 ਦੀ ਬੀਬੀਆਂ ਦੇ ਜਥੇ ਮਾਤਾ ਸੁੰਦਰੀ ਇਸਤ੍ਰੀ ਸਤਿਸੰਗ ਸਭਾ, ਅਖੰਡ ਪਾਠ    ਸੇਵਾ ਸੁਸਾਇਟੀ, ਇਸਤ੍ਰੀ ਸਤਿਸੰਗ ਸਭਾ ਅਤੇ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਕ੍ਰਮਵਾਰ ਕੀਰਤਨ ਕਰਨਗੀਆਂ| ਭਾਈ ਸਤਪਾਲ ਸਿੰਘ, ਹੈਡ ਗ੍ਰੰਥੀ ਦੇ ਕਥਾਵਿਚਾਰਾਂ ਉਪਰੰਤ ਭਾਈ ਅਮਰਜੀਤਸਿੰਘ, (ਚੰਡੀਗੜ੍ਹ ਵਾਲੇ), ਭਾਈ ਤੇਜਿੰਦਰ ਸਿੰਘ, ਹਜੂਰੀ ਰਾਗੀ, ਭਾਈ ਗੁਰਚਰਨ ਸਿੰਘ ਰਸੀਆ, (ਲੁਧਿਆਣਾ ਵਾਲੇ), ਭਾਈ ਅਮਰਜੀਤ ਸਿੰਘ, (ਮੁਹਾਲੀ ਵਾਲੇ) ਅਤੇ  ਢਾਡੀ ਜਥਾ ਭਾਈ ਗੁਰਨਾਮ ਸਿੰਘ ਮੌਹੀ ਦੇ ਜਥੇ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਗੁਰੂ ਕੇ ਲੰਗਰ ਅਤੁੱਟ ਵਰਤਣਗੇ|

Leave a Reply

Your email address will not be published. Required fields are marked *