ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਫੇਜ-4, ਮੁਹਾਲੀ ਵਿਖੇ ਕੀਰਤਨ ਸਮਾਗਮ ਭਲਕੇ

ਐਸ ਏ ਐਸ ਨਗਰ, 23 ਦਸੰਬਰ (ਸ.ਬ.) ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ , ਫੇਜ਼-4, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਭਲਕੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ|  ਸ੍ਰ: ਅਮਰਜੀਤ ਸਿੰਘ ਪਾਹਵਾ,  ਪ੍ਰਧਾਨ,  ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਦਸਿਆ ਕਿ ਭਲਕੇ ਸ਼ਾਮ ਦੇ ਦੀਵਾਨ ਵਿੱਚ ਸ਼ਾਮ 5 ਵਜੇ ਤੋਂ 5.30 ਵਜੇ ਤੱਕ ਭਾਈ ਸਤਪਾਲ ਸਿੰਘ ਹੈਡ ਗ੍ਰੰਥੀ ਵਲੋਂ ਸ੍ਰੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ5.30 ਤੋਂ 6.00 ਵਜੇ ਤੱਕ ਹਜੂਰੀ ਰਾਗੀ ਭਾਈ ਤੇਜਿੰਦਰ ਸਿੰਘ, ਪੰਥ ਪ੍ਰਸਿਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ, ਮਾਤਾ ਕੌਲਾਂ ਜੀ ਟਰੱਸਟ, ਸ੍ਰੀ ਅਮ੍ਰਿਤਸਰ, ਸ਼ਾਮ 6 ਵਜੇ ਤੋਂ 7.30ਵਜੇ ਤੱਕ ਅਤੇ ਭਾਈ ਅਰਵਿੰਦਰ ਸਿੰਘ, ਚੰਡੀਗੜ੍ਹ ਵਾਲੇ ਸ਼ਾਮ 7.30 ਵਜੇ ਤੋਂ 8.30 ਵਜੇ ਤੱਕ ਕੀਰਤਨ ਅਤੇ ਗੁਰੂ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ  ਵਰਤੇਗਾ|

Leave a Reply

Your email address will not be published. Required fields are marked *