ਗੁਰਦੁਆਰੇ ਵਿੱਚ ਆਏ ਅਣਪਛਾਤੇ ਵਿਅਕਤੀ 5 ਲੱਖ ਦਾ ਦਾਨ ਕਰਨ ਦੀ ਗੱਲ ਕਰਕੇ ਪ੍ਰਧਾਨ ਤੋਂ ਮੰਗਣ ਲੱਗ ਪਏ 20 ਲੀਟਰ ਤੇਲ ਦੇ ਪੈਸੇ ਪ੍ਰਧਾਨ ਨੇ ਠੱਗੀ ਦੀ ਆਸ਼ੰਕਾ ਵਿੱਚ ਪੁਲੀਸ ਨੂੰ ਸ਼ਿਕਾਇਤ ਕੀਤੀ

ਐਸ ਏ ਐਸ ਨਗਰ, 6 ਅਪ੍ਰੈਲ (ਸ.ਬ.) ਸਥਾਨਕ ਫੇਜ਼-2 ਦੇ ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਵਿੱਚ ਬੀਤੇ ਦਿਨ 2 ਸ਼ੱਕੀ ਵਿਅਕਤੀਆਂ ਵੱਲੋਂ ਪਹਿਲਾਂ ਗੁਰਦੁਆਰਾ ਸਾਹਿਬ ਲਈ 5 ਲੱਖ ਰੁਪਏ ਦਾਨ ਦੇਣ ਦੀ ਗੱਲ ਕਰਨ ਅਤੇ ਬਾਅਦ ਵਿੱਚ ਪ੍ਰਧਾਨ ਤੋਂ ਆਪਣੀ ਗੱਡੀ ਵਿੱਚ ਤੇਲ ਪਵਾਉਣ ਲਈ ਪੈਸੇ ਦੀ ਮੰਗ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ|
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ ਨੇ ਦੱਸਿਆ ਕਿ ਬੀਤੇ ਕੱਲ੍ਹ ਦੁਪਹਿਰ ਵੇਲੇ ਉਹ ਗੁਰਦੁਆਰਾ ਸਹਿਬ ਪਹੁੰਚੇ ਤਾਂ ਉੱਥੇ 2 ਹੱਟੇ ਕੱਟੇ ਤੰਦਰੁਸਤ ਵਿਅਕਤੀ (ਉਮਰ ਲਗਭਗ 50 ਅਤੇ 30 ਸਾਲ) ਖੜ੍ਹੇ ਸਨ| ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੀ ਮਾਤਾ (ਜਿਸ ਦਾ ਕਨੇਡਾ ਵਿੱਚ ਸਵਰਗਵਾਸ ਹੋ ਗਿਆ ਹੈ) ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਲਈ 5 ਲੱਖ ਰੁਪਏ ਦਾਨ ਕਰਨ ਆਏ ਹਨ| ਇਸ ਦੌਰਾਨ ਉਕਤ ਵਿਅਕਤੀਆਂ ਨੇ ਕਿਸੇ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਆ ਕੇ 5 ਲੱਖ ਰੁਪਏ ਪੁੱਜਦੇ ਕਰੇ ਜਿਸ ਤੇ ਸਾਮ੍ਹਣੇ ਵਾਲੇ ਨੇ ਕਿਹਾ ਕਿ ਗੱਡੀ ਵਿੱਚ ਤੇਲ ਨਹੀਂ ਹੈ ਅਤੇ ਉਹ ਵਿਅਕਤੀ ਸ੍ਰ. ਸੌਧੀ ਤੋਂ 20 ਲੀਟਰ ਤੇਲ ਦੇ ਪੈਸੇ ਮੰਗਣ ਲੱਗ ਪਏ| ਸ੍ਰ. ਸੌਂਧੀ ਨੇ ਦੱਸਿਆ ਕਿ ਪਤਾ ਨਹੀਂ ਕਿਉਂ ਉਹਨਾਂ ਦੇ ਦਿਮਾਗ ਵਿੱਚ ਆਇਆ ਕਿ ਇਹ ਠੱਗ ਨਾ ਹੋਣ ਅਤੇ ਉਹਨਾਂ ਨੇ ਪੈਸੇ            ਦੇਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਹਨਾਂ ਕੋਲ ਪੈਸੇ ਨਹੀਂ ਹਨ|
ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਵਿਅਕਤੀਹੋਰਨਾਂ ਧਾਰਮਿਕ ਸਥਾਨਾਂ ਤੇ ਜਾ ਕੇ ਅਜਿਹਾ ਕਰਦੇ ਹੋਣ ਇਸ ਲਈ ਸਾਰਿਆਂ ਨੂੰ ਚੌਕਸ ਹੋਣਾ ਚਾਹੀਦਾ ਹੈ| ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲੀਸ  ਨੂੰ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ|

Leave a Reply

Your email address will not be published. Required fields are marked *