ਗੁਰਦੇ ਦੇ ਟਰਾਂਸਪਲਾਂਟ ਤੋਂ ਬਾਅਦ ਸੁਸ਼ਮਾ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਨਵੀਂ ਦਿੱਲੀ, 19 ਦਸੰਬਰ (ਸ.ਬ.) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪਿਛਲੇ ਹਫਤੇ ਏਮਜ ਵਿੱਚ ਸਫਲ ਗੁਰਦਾ ਟਰਾਂਸਪਲਾਂਟ ਤੋਂ ਬਾਅਦ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ| ਏਮਜ ਦੇ ਇਕ ਅਧਿਕਾਰੀ ਨੇ ਕਿਹਾ,”ਸ਼੍ਰੀਮਤੀ ਸਵਰਾਜ ਦਾ 10 ਦਸੰਬਰ ਨੂੰ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਸੀ| ਉਸ ਦੇ ਬਾਅਦ ਤੋਂ ਉਨ੍ਹਾਂ ਦੀ ਹਾਲਤ ਵਿੱਚ ਜਲਦ ਸੁਧਾਰ ਦੇ ਲੱਛਣ ਦਿਖਾਈ ਦਿੱਤੇ| ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ| ਅਧਿਕਾਰੀ ਨੇ ਕਿਹਾ,”ਆਪੇਰਸ਼ਨ ਤੋਂ ਬਾਅਦ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਸਿਹਤ ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ|
ਇਸ ਵਿੱਚ ਟਰਾਂਸਪਲਾਂਟ ਸਰਜਨ ਫਿਜੀਸ਼ੀਅਨ ਐਨੇਸਥੀਸ਼ੀਆ ਮਾਹਰ ਅਤੇ ਕ੍ਰਿਟੀਕਲ ਫਿਜਿਓਥੇਰੇਪਿਸਟ    ਰੇਸੀਡੈਂਟ ਡਾਕਟਰ ਅਤੇ ਟਰਾਂਸਪਲਾਂਟ ਮਾਹਰ ਨਰਸਾਂ ਦੀ ਟੀਮ ਹੈ| ਏਮਜ ਦੇ ਨਿਰਦੇਸ਼ਕ ਐਮ.ਸੀ. ਮਿਸ਼ਰਾ ਦੀ ਅਗਵਾਈ ਵਿੱਚ 4 ਡਾਕਟਰਾਂ ਦੀ ਟੀਮ ਨੇ ਲਗਭਗ 5 ਘੰਟੇ ਤੱਕ ਚੱਲੇ ਆਪਰੇਸ਼ਨ ਵਿੱਚ ਵਿਦੇਸ਼ ਮੰਤਰੀ ਦੇ ਗੁਰਦੇ ਦਾ ਸਫਲ ਟਰਾਂਸਪਲਾਂਟ ਕੀਤਾ ਸੀ|

Leave a Reply

Your email address will not be published. Required fields are marked *