ਗੁਰਧਾਮਾਂ ਨੂੰ ਜੀ ਐਸ ਟੀ ਤੋਂ ਮੁਕਤ ਕੀਤਾ ਜਾਵੇ : ਮਨਜੀਤ ਸਿੰਘ ਮਾਨ

ਐਸ ਏ ਐਸ ਨਗਰ, 29 ਜੁਲਾਈ (ਸ.ਬ.) ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਪ੍ਰਧਾਨ ਅਤੇ ਗੁਰਦੁਆਰਾ ਤਾਲਮੇਲ ਕਮੇਟੀ ਐਸ ਏ ਐਸ ਨਗਰ ਦੇ ਸੀਨੀਅਰ ਮੀਤ ਪ੍ਰਧਾਨ ਸ. ਮਨਜੀਤ ਸਿੰਘ ਮਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਧਾਮਾਂ ਨੂੰ ਜੀ ਐਸ ਟੀ ਤੋਂ ਮੁਕਤ ਕੀਤਾ ਜਾਵੇ|
ਅੱਜ ਇੱਕ ਬਿਆਨ ਵਿੱਚ ਸ. ਮਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਧਾਰਮਿਕ ਅਦਾਰੇ ਹੋਣ ਦੇ ਨਾਲ ਹੀ ਸਮਾਜ ਸੇਵਾ ਵਿੱਚ ਵੀ ਮੋਹਰੀ ਰੋਲ ਅਦਾ ਕਰ ਰਹੇ ਹਨ| ਇਹਨਾਂ ਗੁਰਦੁਆਰਿਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਮੁਫਤ ਵਿੱਚ ਲੰਗਰ ਮਿਲਦਾ ਹੈ| ਇਸ ਤੋਂ ਇਲਾਵਾ ਲੋਕ ਆਪਣੇ ਅਨੇਕਾਂ ਸਮਾਗਮ ਵੀ ਗੁਰਧਾਮਾਂ ਦੇ ਹਾਲਾਂ ਵਿੱਚ ਕਰਦੇ ਹਨ ਪਰ ਗੁਰਧਾਮਾਂ ਉੱਪਰ ਜੀ ਐਸ ਟੀ ਲੱਗਣ ਕਰਕੇ ਸਮਾਗਮ ਕਰਨ ਵੇਲੇ ਲੋਕਾਂ ਦੀ ਲਾਗਤ ਬਹੁਤ ਵੱਧ ਜਾਂਦੀ ਹੈ|
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਗੁਰਧਾਮਾਂ ਲਈ ਉਸਾਰੀ ਦੇ ਕੰਮ ਲਈ ਮੰਗਵਾਏ ਜਾਂਦੇ ਸਮਾਨ, ਲੰਗਰ ਲਈ ਵਰਤੇ ਜਾਂਦੇ ਪਦਾਰਥਾਂ ਅਤੇ ਹੋਰ ਸਮਾਨ ਉੱਪਰ ਵੀ ਜੀ ਐਸ ਟੀ ਤੋਂ ਛੋਟ ਦਿਤੀ ਜਾਵੇ|

Leave a Reply

Your email address will not be published. Required fields are marked *