ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਤਿੰਨ ਹਲਕਿਆਂ ਤੋਂ ਚੋਣਾਂ ਦਾ ਬਾਈਕਾਟ

ਗੁਰਦਾਸਪੁਰ, 11 ਸਤੰਬਰ (ਸ.ਬ.) ਬੀਤੇ ਦਿਨੀਂ ਗੁਰਦਾਸਪੁਰ ਪ੍ਰਬੰਧਕੀ ਕੰਪਲੈਕਸ ਵਿਖੇ ਅਕਾਲੀ ਤੇ ਕਾਂਗਰਸੀਆਂ ਦੇ ਹੋਈ ਆਪਸੀ ਝੜਪ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਇਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਸ਼੍ਰੋਮਣੀ ਅਕਾਲੀ ਦੇ ਉਮੀਦਵਾਰਾਂ ਨਾਲ ਧੱਕਾ ਕੀਤਾ ਹੈ ਅਤੇ ਉਨ੍ਹਾਂ ਦੀਆਂ ਨਾਮਜ਼ਦਗੀਆਂ ਰੱਦ ਕਰਵਾਈਆਂ ਹਨ| ਜਿਸ ਕਾਰਨ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਗੁਰਦਾਸਪੁਰ, ਫ਼ਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਤਿੰਨ ਹਲਕਿਆਂ ਤੋਂ ਚੋਣਾਂ ਦਾ ਬਾਈਕਾਟ ਕਰਦੇ ਹਨ| ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਕਾਂਗਰਸੀ ਆਗੂ ਚੋਣਾਂ ਤੋਂ ਭੱਜ ਰਹੇ ਹਨ, ਸਰਕਾਰ ਕਾਂਗਰਸ ਦੀ ਹੈ, ਇਸ ਲਈ ਜੇ ਇਹ ਚਾਹੁਣ ਤਾਂ ਚੋਣਾਂ ਇਸੇ ਮਹੀਨੇ ਵਿੱਚ ਹੀ ਥੋੜ੍ਹੀਆਂ ਅੱਗੇ ਪਵਾ ਕੇ ਦੁਬਾਰਾ ਤੋਂ ਨਾਮਜ਼ਦਗੀਆਂ ਲਈਆਂ ਜਾਣ ਤਾਂ ਉਹ ਦੱਸਣਗੇ ਕਿ ਮੁਕਾਬਲਾ ਕਿੰਨਾ ਫਸਵਾਂ ਹੁੰਦਾ ਹੈ|

Leave a Reply

Your email address will not be published. Required fields are marked *