ਗੁਰਬਾਣੀ ਕਥਾ ਸਮਾਗਮ ਕਰਵਾਇਆ

ਐਸ. ਏ. ਐਸ. ਨਗਰ, 15 ਮਈ (ਸ.ਬ.) ਕਥਾ ਵਾਚਕ ਭਾਈ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਨੇ ਗੁਰਦੁਆਰਾ ਸ਼੍ਰੀ ਕਲਗੀਧਰ ਸਿੰਘ ਸਭਾ ਫੇਸ-4, ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਗੁਰਬਾਣੀ ਦੇ ਹਵਾਲੇ ਦੇ ਕੇ ਕਥਾ ਕੀਤੀ| ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਅਰਥਾਂ ਤੋਂ ਜਾਣੂ ਕਰਵਾਇਆ| ਇਸ ਮੌਕੇ ਸੰਗਤਾਂ ਨੇ ਕਥਾ ਦਾ ਭਰਭੂਰ ਅਨੰਦ ਮਾਣਿਆ| ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ.ਅਮਰਜੀਤ ਸਿੰਘ ਪਾਹਵਾ, ਜਨਰਲ ਸਕੱਤਰ ਸੁਖਦੀਪ ਸਿੰਘ, ਤਾਲਮੇਲ ਕਮੇਟੀ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ ਅਤੇ ਜਨਰਲ ਸਕੱਤਰ ਸ੍ਰ. ਮਹਿੰਦਰ ਸਿੰਘ ਕਾਨਪੁਰੀ, ਸ੍ਰ.ਹਰਜਿੰਦਰ ਸਿੰਘ ਸੋਹਲ, ਸ੍ਰ. ਪਦਮਜੀਤ ਸਿੰਘ, ਸ੍ਰ. ਇੰਦਰਜੀਤ ਸਿੰਘ, ਸ੍ਰ. ਨਿਰਮਲ ਸਿੰਘ, ਸ੍ਰ. ਮਲਕੀਅਤ, ਸ੍ਰ. ਜਸਪ੍ਰੀਤ ਸਿੰਘ, ਸ੍ਰ. ਪ੍ਰੇਮ ਸਿੰਘ ਹਾਜਰ ਸਨ|

Leave a Reply

Your email address will not be published. Required fields are marked *