ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 14 ਅਪ੍ਰੈਲ (ਸ.ਬ.) ਖਾਲਸਾ ਸਾਜਨਾ ਦਿਵਸ ਸਬੰਧੀ ਪਿੰਡ ਗੀਗੇਮਾਜਰਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਦਰਬਾਰ ਉਪਰੰਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ| ਗਿਆਨੀ ਅਵਤਾਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ 30 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ| ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਤਰਨਦੀਪ ਕੌਰ ਨੂੰ 2500 ਰੁਪਏ, ਦੂਜੇ ਸਥਾਨ ਤੇ ਆਉਣ ਵਾਲੀ ਹਰਵਿੰਦਰ ਕੌਰ ਨੂੰ 1500 ਰੁਪਏ, ਤੀਜੇ ਨੰਬਰ ਤੇ ਆਉਣ ਵਾਲੀ ਸਿਮਰਨ ਕੌਰ ਨੂੰ 1100 ਰੁਪਏ ਦਿੱਤੇ ਗਏ| ਚੌਥੇ ਸਥਾਨ ਉਪਰ ਆਉਣ ਵਾਲੀ ਮਹਿਕ ਕੌਰ ਅਤੇ ਪੰਜਵੇਂ ਨੰਬਰ ਦੇ ਆਉਣ ਵਾਲੀ ਜਸ਼ਨ ਕੌਰ ਨੂੰ 1000 -1000 ਰੁਪਏ ਦਿੱਤੇ ਗਏ| ਇਸ ਮੌਕੇ ਡਾਇਰੈਕਟਰ ਭਗਵੰਤ ਸਿੰਘ ਵਲੋਂ ਹੋਰਨਾਂ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ ਗਏ|
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਂੈਬਰ ਮਲਾਰਾ ਸਿੰਘ, ਚੇਤੰਨ ਸਿੰਘ, ਗੱਜਣ ਸਿੰਘ, ਅਵਤਾਰ ਸਿੰਘ, ਰੁਪਿੰਦਰ ਸਿੰਘ, ਮਨਵੀਰ ਸਿੰਘ, ਨਵਜੋਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *