ਗੁਰਮਤਿ ਤੇ ਕੀਰਤਨ ਕਲਾਸਾਂ ਦਾ ਆਯੋਜਨ

ਐਸ ਏ ਐਸ ਨਗਰ, 20 ਜੂਨ (ਸ.ਬ.) ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਮੁਹਾਲੀ ਸਰਕਲ ਵਲੋਂ ਸਥਾਨਕ 13 ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਗੁਰਮਤਿ ਕਲਾਸਾਂ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ 700 ਤੋਂ ਵੱਧ ਬੱਚਿਆਂ ਨੂੰ 6 ਅਧਿਆਪਕਾਂ ਨੇ ਗੁਰਮੁੱਖੀ, ਗੁਰਬਾਣੀ , ਗੁਰ ਇਤਿਹਾਸ ਦੇ ਨਾਲ ਕੀਰਤਨ ਸਿੱਖਿਆ ਵੀ ਦਿੱਤੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਮਿਸ਼ਨਰੀ ਕਾਲਜ ਸਰਕਲ ਮੁਹਾਲੀ ਦੇ ਇੰਚਾਰਜ ਸ. ਚਰਨ ਸਿੰਘ ਨੇ ਦਸਿਆ ਕਿ ਗੁਰਮਤਿ ਕਲਾਸਾਂ ਦੀ ਰੂਪ ਰੇਖਾ ਡਾਇਰੈਕਟਰ ਧਰਮ ਪ੍ਰਚਾਰ ਗੁਰਬੀਰ ਸਿੰਘ ਅਤੇ ਪਰਮਜੀਤ ਸਿੰਘ ਵਲੋਂ ਉਲੀਕੀ ਗਈ| ਇਸ ਮੌਕੇ ਬੱਚਿਆਂ ਦੇ ਕੁਇਜ ਮੁਕਾਬਲੇ ਵੀ ਕਰਵਾਏ ਗਏ| ਇਸੇ ਤਰ੍ਹਾਂ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਫੇਜ਼-9 ਵਿਖੇ ਬੱਚਿਆਂ ਦੇ ਦੀਵਾਨ ਸਜਾਏ ਗਏ| ਇਸ ਮੌਕੇ ਬੱਚਿਆਂ ਨੇ ਕੀਰਤਨ, ਕਵਿਤਾ, ਲੈਕਚਰ ਅਤੇ ਸਾਖੀਆਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ| ਗੁਰਮਤਿ ਕਲਾਸਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਅਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦਿਤੇ ਗਏ|

Leave a Reply

Your email address will not be published. Required fields are marked *