ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ (ਰਜਿ.) ਚੰਡੀਗੜ੍ਹ ਦੀ ਸਾਲਾਨਾ ਇੱਕਤ੍ਰਤਾ
ਚੰਡੀਗੜ੍ਹ, 22 ਫਰਵਰੀ (ਸ.ਬ.) ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ (ਰਜਿ.) ਚੰਡੀਗੜ੍ਹ ਦੀ ਸਾਲਾਨਾ ਇੱਕਤ੍ਰਤਾ ਗੁਰਦੁਆਰਾ ਸੈਕਟਰ-34 ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਏਜੰਡਾ, ਰਿਪੋਰਟ, ਹਿਸਾਬ, ਕਿਤਾਬ ਅਤੇ ਬਜਟ 2021-2022 ਪੇਸ਼ ਕੀਤਾ ਗਿਆ।
ਇੱਕਤ੍ਰਤਾ ਦੀ ਸ਼ੁਰੂਆਤ ਗੁਰਮਤਿ ਪ੍ਰਸਾਰ ਟ੍ਰੇਨਿੰਗ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਤੇ ਅਰਦਾਸ ਉਪਰੰਤ ਹੋਈ। ਸੋਸਾਇਟੀ ਦੇ ਜਨਰਲ ਸਕੱਤਰ ਪਿ੍ਰੰਸੀਪਲ ਸ. ਨਰਿੰਦਰ ਬੀਰ ਸਿੰਘ ਨੇ ਇੱਕਤ੍ਰਤਾ ਵਿੱਚ ਆਏ ਹੋਏ ਸੱਜਣਾ ਨੂੰ ਜੀ ਆਇਆ ਕਿਹਾ ਜਦੋਂਕਿ ਸ. ਡੀ. ਪੀ. ਸਿੰਘ ਸਾਬਕਾ ਸੁਪਰਡੈਂਟ ਸ਼੍ਰੀ ਹਜੂਰ ਸਾਹਿਬ ਅਤੇ ਡਾ. ਕੰਵਲਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸੋਸਾਇਟੀ ਦੇ ਮੁੱਖ ਸੇਵਾਦਾਰ ਸ. ਮਨਜੀਤ ਸਿੰਘ ਨੇ ਦੱਸਿਆ ਕਿ ਸੋਸਾਇਟੀ ਵਲੋਂ ਜਨਵਰੀ 1997 ਤੋਂ ਸਮਾਜ ਲਈ ਚੰਗੇ ਪ੍ਰਚਾਰਕ ਤਿਆਰ ਕਰਕੇ ਉਹਨਾਂ ਨੂੰ ਗਰੇਜੂਏਸ਼ਨ ਕਰਾਉਣ ਦੇ ਨਾਲ ਗੁਰਮਤਿ ਪ੍ਰਚਾਰਕ ਵਜੋਂ ਤਿਆਰ ਕੀਤਾ ਜਾਂਦਾ ਹੈ ਅਤੇ ਇਸਦੇ ਨਾਲ ਹੀ ਗੁਰਮਤਿ ਸਿਧਾਂਤ, ਗੁਰਬਾਣੀ ਪਾਠ ਬੋਧ ਅਤੇ ਕੰਮਪੈਰਟਿਵ ਰਿਲਿਜ਼ਨ ਦੀ ਵਿੱਦਿਆ ਦਿੱਤੀ ਜਾਂਦੀ ਹੈ। ਮੈਡੀਕਲ ਸੇਵਾਵਾਂ ਦੇ ਨਾਲ-ਨਾਲ ਸਮਾਜਿਕ ਭਲਾਈ ਪ੍ਰੋਗਰਾਮ ਗਰੀਬ/ਲੋੜਵੰਦ ਬੱਚਿਆਂ ਦੀ ਸਕੂਲ ਫੀਸ ਅਤੇ ਕਿਤਾਬਾਂ ਦੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ।