ਗੁਰਮਤਿ ਬਾਲ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ, ਫੇਜ਼-2, ਮੁਹਾਲੀ ਵੱਲੋਂ ਨੋਜਵਾਨ ਬੱਚਿਆਂ ਅਤੇ ਕਾਇਜ਼ੈਨ ਅਕੈਡਮੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮ੍ਰਪਿਤ ਪਹਿਲਾ ਬਾਲ ਗੁਰਮਤਿ ਗੁਰਬਾਣੀ ਕੀਰਤਨ ਮੁਕਾਬਲਾ ਗੁਰਦੁਆਰਾ ਫੇਜ਼-2 ਵਿੱਚ  ਕਰਵਾਇਆ ਗਿਆ, ਜਿਸ ਵਿੱਚ ਮੁਹਾਲੀ, ਚੰਡੀਗੜ ਦੇ 28 ਵੱਖ-ਵੱਖ ਸਕੂਲਾਂ ਨੇ ਭਾਗ ਲਿਆ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਫੇਜ਼-2 ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪਹਿਲੇ  ਨੰਬਰ  ਤੇ ਆਉਣ ਵਾਲੀ ਟੀਮ ਸਿੱਖ ਮਿਸ਼ਨਰੀ ਕਾਲਜ਼ ਨੂੰ 11000/- ਰੁਪਏ ਨਕਦ ਇਨਾਮ, ਦੂਜੇ ਨੰਬਰ ਤੇ ਆਉਣ ਵਾਲੀ ਟੀਮ ਸ਼ੈਮਰਕ ਸਕੂਲ, ਸੈਕਟਰ-69 ਨੂੰ 5100/- ਰੁਪਏ ਨਕਦ ਇਨਾਮ ਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਐਕਸਿਪ ਸਕੂਲ, ਸੈਕਟਰ-65 ਅਤੇ ਗੁਰੂ ਨਾਨਕ ਪਬਲਿਕ ਸਕੂਲ, ਸੈਕਟਰ-36 ਨੂੰ 1100/- ਰੁਪਏ (ਦੋਨਾਂ ਨੂੰ ਗਿਆਰਾਂ-ਗਿਆਰਾਂ ਸੌ ਰੁਪਏ) ਇਨਾਮ ਦਿੱਤੇ ਗਏ|  ਇਸ ਤੋਂ ਇਲਾਵਾ ਕੀਰਤਨ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰ. ਜਸਵੰਤ ਸਿੰਘ ਭੁੱਲਰ ਅਤੇ ਕਾਇਜ਼ੈਨ ਅਕੈਡਮੀ ਦੇ ਡਾਇਰੈਕਟਰ ਸ੍ਰ. ਚੰਨਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ ਤੇ ਕਿਹਾ ਇਹੋ ਜਿਹੇ ਗੁਰੂ ਨਾਲ ਜੋੜਣ  ਵਾਲੇ ਉਪਰਾਲੇ ਨੌਜਵਾਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ|  ਇਹ ਵੀ ਦੱਸਿਆ ਕਿ ਸ੍ਰ. ਜੋਗਿੰਦਰ ਸਿੰਘ ਸੋਂਧੀ, ਪ੍ਰਧਾਨ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਸੰਗਤਾਂ ਅਤੇ ਬੱਚਿਆਂ ਨੂੰ ਸਿੱਖੀ  ਸਰੂਪ  ਅਤੇ ਗੁਰਬਾਣੀ ਨਾਲ ਜੋੜਣ ਲਈ ਤਤਪਰ ਰਹੀ ਹੈ|
ਇਸ ਮੌਕੇ ਤੇ ਸ੍ਰ. ਮਨਜੀਤ ਸਿੰਘ ਭੱਲਾ, ਸੈਕਟਰੀ ਗੁਰੂ ਨਾਨਕ ਨਾਮ         ਸੇਵਾ ਮਿਸ਼ਨ, ਸ੍ਰ. ਅਮਰਜੀਤ ਸਿੰਘ, ਸੀ. ਮੀਤ ਪ੍ਰਧਾਨ, ਹਰਦੀਪ ਸਿੰਘ, ਕੁਲਵੰਤ ਸਿੰਘ, ਰਜਿੰਦਰ ਸਿੰਘ ਛਤਵਾਲ, ਗੁਰਦੇਵ ਸਿੰਘ ਭਿੰਡਰ, ਸਾਧੂ ਸਿੰਘ ਪੰਧੇਰ, ਹਰਬੰਸ ਸਿੰਘ ਸੋਨੂੰ, ਕਰਨੈਲ ਸਿੰਘ, ਪਰਮਜੀਤ ਸਿੰਘ ਸੋਂਧੀ, ਰਾਜਵਿੰਦਰ ਸਿੰਘ, ਮਹੀਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ|  ਜੱਜ ਦੀ ਭੂਮਿਕਾ, ਜਗਦੇਵ ਸਿੰਘ, ਤ੍ਰਪਿਤਜੀਤ ਕੌਰ ਤੇ ਸਰਬਜੀਤ ਕੌਰ ਨੇ ਨਿਭਾਈ| ਅਰਦਾਸ ਤੋਂ ਬਾਅਦ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਗਈ|

Leave a Reply

Your email address will not be published. Required fields are marked *