ਗੁਰਮਤਿ ਸਮਾਗਮ ਅਤੇ ਖੂਨਦਾਨ ਕੈਂਪ ਦਾ ਆਯੋਜਨ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਗੁਰਬਾਣੀ ਇਸੁ ਜਗ ਮਹਿ ਚਾਨਣੁ ਪ੍ਰਚਾਰ ਤੇ ਪ੍ਰਸਾਰ ਸੰਸਥਾ ਮੁਹਾਲੀ ਅਤੇ ਇਨਸਾਨੀਅਤ ਸੰਸਥਾ ਕੁਰਾਲੀ ਵਲੋਂ ਭਾਈ ਸਰਦਾਰਾ ਸਿੰਘ ਬਾਨੀ ਸੰਸਥਾ ਗੁਰਬਾਣੀ ਇਸੁ ਜਗ ਮਹਿ ਚਾਨਣੁ ਦੀ ਬਰਸੀ ਦੇ ਸੰਬੰਧ ਵਿੱਚ ਗੁਰਮਤਿ ਸਮਾਗਮ, ਵਿਸ਼ਾਲ ਖੂਨ ਦਾਨ ਕਂੈਪ ਅਤੇ ਦੰਦਾਂ ਦਾ ਚੈਂਕ ਐਪ ਕੈਂਪ ਮੁੱਖ ਸੇਵਾਦਾਰ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਲਗਵਾਆਿ ਗਿਆ| ਕੈਂਪ ਦਾ ਉਦਘਾਟਨ ਬੀਬੀ ਲਖਵਿੰਦਰ ਕੌਰ ਗਰਚਾ ਸਾਬਕਾ ਓ.ਐਸ.ਡੀ.ਮੁੱਖ ਮੰਤਰੀ ਪੰਜਾਬ ਨੇ ਕੀਤਾ| ਇਸ ਮੌਕੇ ਮੈਡੀਕਲ ਕਾਲਜ਼ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਦੀ ਡਾ.ਗੁਰਪ੍ਰੀਤ ਥੇਰਾ ਦੀ ਅਗਵਾਈ ਵਿੱਚ ਆਈ ਟੀਮ ਨੇ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ|
ਇਸ ਕੈਂਪ ਦੌਰਾਨ ਸ੍ਰ. ਜਗਤਾਰ ਸਿੰਘ ਬੈਣੀਪਾਲ ਨੂੰ ਖੂਨ ਦਾਨ ਲਹਿਰ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਣ ਲਈ ਅਤੇ 126 ਵਾਰ ਖੂਨ ਦਾਨ ਕਰਨ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ| ਕੈਂਪ ਦੌਰਾਨ ਹੇਮੰਤ ਕੁਮਾਰ ਮੁੱਲਾਂਪੁਰ ਨੇ 13ਵੀਂ ਵਾਰ ਅਤੇ ਰਾਜਿੰਦਰ ਸਿੰਘ ਪ੍ਰਧਾਨ ਇਨਸਾਨੀਅਤ ਨੇ 39ਵੀਂ ਵਾਰ ਖੂਨ ਦਾਨ ਕੀਤਾ| ਖੂਨ ਦਾਨ ਕੈਂਪ ਦੌਰਾਨ ਖੂਨ ਦਾਨ ਦੇਣ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਰਵਸ੍ਰੀ ਕੁਲਜੀਤ ਸਿੰਘ ਬੇਦੀ ਕੌਂਸਲਰ, ਕੈਪਟਨ ਅਮਰੀਕ ਸਿੰਘ ਭੱਟੀ, ਮਾਸਟਰ ਸੱਜਣ ਸਿੰਘ, ਗੁਰਦੀਪ ਸਿੰਘ, ਅਰਮਜੀਤ ਸਿੰਘ, ਸੰਤ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *