ਗੁਰਮਤਿ ਸਮਾਗਮ ਅਤੇ ਖੂਨਦਾਨ ਕੈਂਪ 13 ਅਕਤੂਬਰ ਨੂੰ

ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਗੁਰਬਾਣੀ ਇਸੁ ਜਗ ਮਹਿ ਚਾਨਣੁ ਸੰਸਥਾ ਵਲੋਂ 13 ਅਕਤੂਬਰ ਨੂੰ ਭਾਈ ਸਰਦਾਰਾ ਸਿੰਘ ਦੀ ਯਾਦ ਵਿੱਚ ਗੁਰਮਤਿ ਸਮਾਗਮ ਸੰਸਥਾ ਦੇ ਭਵਨ ਫੇਜ਼ 3 ਏ ਨੇੜੇ ਪੈਟਰੋਲ ਪੰਪ ਵਿਖੇ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਸ੍ਰੀ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਖੂਨਦਾਨ ਕੈਂਪ, ਫਿਜੀਓਥਰੈਪੀ ਕੈਂਪ ਅਤੇ ਡਂੈਟਲ ਕਂੈਪ ਵੀ ਲਗਾਇਆ ਜਾ ਰਿਹਾ ਹੈ| ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਸ੍ਰ. ਰਜਿੰਦਰ ਸਿੰਘ ਇਨਸਾਨੀਅਤ ਕੁਰਾਲੀ ਅਤੇ ਸ੍ਰ. ਅਸ਼ਵਿੰਦਰ ਸਿੰਘ ਫੇਜ਼ 6 ਮੁਹਾਲੀ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ|

Leave a Reply

Your email address will not be published. Required fields are marked *