ਗੁਰਮਤਿ ਸਮਾਗਮ 17 ਜੂਨ ਨੂੰ

ਐਸ ਏ ਐਸ ਨਗਰ, 15 ਜੂਨ (ਸ.ਬ.) ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-2 ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ 17 ਜੂਨ ਨੂੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪਰੋਕਤ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਸੋਂਧੀ ਨੇ ਦਸਿਆ ਕਿ ਸ਼ਾਮ 7:00 ਵਜੇ ਤੋਂ 9:30 ਵਜੇ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਭਾਈ ਹਰਪ੍ਰੀਤ ਸਿੰਘ, ਬੀਬੀ ਗੁਰਲੀਨ ਕੌਰ, ਬੀਬੀ ਜਸਲੀਨ ਕੌਰ, ਭਾਈ ਰਜਿੰਦਰ ਸਿੰਘ ਗੁਰਬਾਣੀ ਕੀਰਤਨ ਕਰਨਗੇ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ|

Leave a Reply

Your email address will not be published. Required fields are marked *